ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਇਕ ਜੰਗਲੀ ਖੇਤਰ ਤੋਂ ਸੁਰੱਖਿਆ ਫ਼ੋਰਸਾਂ ਨੇ ਐਤਵਾਰ ਨੂੰ ਹਥਿਆਰ ਅਤੇ ਗੋਲਾ-ਬਾਰੂਦ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਕਿਹਾ,''ਇਕ ਸੰਯੁਕਤ ਤਲਾਸ਼ੀ ਮੁਹਿੰਮ 'ਚ ਪੁਲਸ ਅਤੇ ਫ਼ੌਜ ਨੇ ਕੁਪਵਾੜਾ ਦੇ ਕੰਡੀ ਜੰਗਲੀ ਖੇਤਰ 'ਚ ਹਥਿਆਰਾਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ।''
ਇਹ ਵੀ ਪੜ੍ਹੋ : ਸਿਰਫ਼ ਇਨ੍ਹਾਂ ਔਰਤਾਂ ਨੂੰ ਹੀ ਮਿਲੇਗੀ ਮੁਫ਼ਤ ਬੱਸ ਯਾਤਰਾ ਦੀ ਸਹੂਲਤ
ਅਧਿਕਾਰੀਆਂ ਅਨੁਸਾਰ ਸੁਰੱਖਿਆ ਫ਼ੋਰਸਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਇਕ ਮਸ਼ੀਨ ਗਨ, 7 ਹੱਥਗੋਲੇ, 90 ਕਾਰਤੂਸ, ਚੀਨ ਨਿਰਮਿਤ ਇਕ ਦੂਰਬੀਨ, ਸੌਰ ਊਰਜਾ ਚਾਲਿਤ 2 ਮੋਬਾਇਲ ਚਾਰਜਰ, ਕੱਪੜੇ ਅਤੇ ਇਕ ਵਿਦੇਸ਼ੀ ਸਲੀਪਿੰਗ ਬੈਗ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਭਾਰੀ ਮਾਤਰਾ 'ਚ ਪਾਕਿਸਤਾਨ ਨਿਰਮਿਤ ਦਵਾਈਆਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘੱਟ ਵਿਆਜ 'ਤੇ ਮਿਲੇਗਾ ਨਵਾਂ ਲੋਨ, EMI ਵੀ ਹੋਵੇਗੀ ਸਸਤੀ, RBI ਇਸ ਹਫ਼ਤੇ ਕਰੇਗਾ ਵੱਡਾ ਐਲਾਨ
NEXT STORY