ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਰਿਆਸੀ ਜ਼ਿਲ੍ਹੇ 'ਚ ਤ੍ਰਿਕੁਟਾ ਪਹਾੜੀ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਦਰਸ਼ਨ ਕੀਤੇ ਅਤੇ ਆਉਣ ਵਾਲੇ ਨਰਾਤਿਆਂ ਲਈ ਵਿਵਸਥਾ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿਨਹਾ ਨੇ ਮੰਦਰ 'ਚ ਪੂਜਾ ਕੀਤੀ ਅਤੇ ਜੰਮੂ ਕਸ਼ਮੀਰ ਦੇ ਵਿਕਾਸ ਅਤੇ ਉੱਥੋਂ ਦੇ ਵਾਸੀਆਂ ਦੇ ਕਲਿਆਣ ਲਈ ਪ੍ਰਾਰਥਨਾ ਕੀਤੀ।
ਨਰਾਤਿਆਂ ਦੌਰਾਨ ਵੈਸ਼ਨੋ ਦੇਵੀ ਮੰਦਰ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ। ਹਿੰਦੂ ਕਲੰਡਰ ਅਨੁਸਾਰ, ਇਸ ਸਾਲ ਨਰਾਤੇ 2 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ। ਉੱਪ ਰਾਜਪਾਲ ਨੇ ਟਵੀਟ ਕੀਤਾ,''ਪਵਿੱਤਰ ਗੁਫ਼ਾ 'ਚ ਦਰਸ਼ਨ ਕਰ ਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦਾ ਆਸ਼ੀਰਵਾਦ ਲਿਆ।
ਕੇਂਦਰ ਦਾ ਸੁਪਰੀਮ ਕੋਰਟ ’ਚ ਹਲਫਨਾਮਾ, ਹਿੰਦੂਆਂ ਨੂੰ ਵੀ ਮਿਲ ਸਕਦਾ ਹੈ ਘੱਟ-ਗਿਣਤੀ ਦਾ ਦਰਜਾ
NEXT STORY