ਅਨੰਤਨਾਗ- ਜੰਮੂ ਕਸ਼ਮੀਰ ਪੁਲਸ ਨੇ ਐਤਵਾਰ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਇਕ ਸਰਗਰਮ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ। ਇਕ ਅਧਿਕਾਰਤ ਬਿਆਨ 'ਚ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਅੱਤਵਾਦੀ ਦੇ ਕਬਜ਼ੇ 'ਚੋਂ ਇਤਰਾਜ਼ਯੋਗ ਸਮੱਗਰੀ ਅਤੇ ਇਕ ਪਿਸਤੌਲ ਬਰਾਮਦ ਕੀਤੀ ਹੈ।
ਪੁਲਸ ਨੇ ਦੱਸਿਆ ਕਿ ਅਨੰਤਨਾਗ 'ਚ ਨਾਕਾ ਚੈਕਿੰਗ ਦੌਰਾਨ ਇਕ ਸ਼ੱਕੀ ਵਿਅਕਤੀ ਦੀ ਹਰਕਤ ਦੇਖੀ ਗਈ, ਜਿਸ ਨੂੰ ਸਰਗਰਮ ਪੁਲਸ ਦਲ ਨੇ ਚਾਲਾਕੀ ਨਾਲ ਫੜ ਲਿਆ। ਉਸ ਦੀ ਪਛਾਣ ਨਸੀਪੋਰਾ ਕੀਗਾਮ ਸ਼ੋਪੀਆਂ ਵਾਸੀ ਮੁਹੰਮਦ ਇਕਬਾਲ ਥੋਕਰ ਪੁੱਤਰ ਸ਼ਾਹਿਦ ਥੋਕਰ ਦੇ ਰੂਪ 'ਚ ਹੋਈ ਹੈ। ਪੁਲਸ ਰਿਕਾਰਡ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ 'ਤੇ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।
ਯੂਕ੍ਰੇਨ 'ਚ ਫਸੇ ਭਾਰਤੀਆਂ ਲਈ ਵੱਡੀ ਰਾਹਤ,ਬਿਨਾਂ ਵੀਜ਼ਾ ਪੋਲੈਂਡ 'ਚ ਦਾਖ਼ਲ ਹੋ ਸਕਣਗੇ ਵਿਦਿਆਰਥੀ
NEXT STORY