ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਪੁਲਸ ਨੇ 20 ਕਰੋੜ ਰੁਪਏ ਦੀ ਕੀਮਤ ਦੀ 2.7 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਅਤੇ ਨਸ਼ਾ ਤਸਕਰੀ ਗਿਰੋਹ ਦੇ ਤਿੰਨ ਪ੍ਰਮੁੱਖ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਨੇ ਦੱਸਿਆ ਕਿ ਉੜੀ ਤਹਿਸੀਲ ਦੇ ਜੰਬੂਰ ਪੱਤਣ ਇਲਾਕੇ ਦੇ ਰਹਿਣ ਵਾਲੇ ਨਾਜ਼ਿਮ ਦੀਨ ਨਾਂ ਦੇ ਵਿਅਕਤੀ ਕੋਲੋਂ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ ਗਈ। ਉਸ ਨੂੰ 21 ਅਕਤੂਬਰ ਨੂੰ ਖਾਨਪੋਰਾ 'ਚ ਇਕ ਜਾਂਚ ਚੌਕੀ 'ਤੇ ਤਲਾਸ਼ੀ ਲਈ ਹਿਰਾਸਤ 'ਚ ਲਿਆ ਗਿਆ ਸੀ, ਜਿਸ ਕੋਲ ਇਕ ਪੋਲੀਥੀਨ ਬੈਗ 'ਚ ਲੁਕੋਈ ਗਈ 519 ਗ੍ਰਾਮ ਹੈਰੋਇਨ ਬਰਾਮਦ ਹੋਈ। ਬੁਲਾਰੇ ਨੇ ਕਿਹਾ,"ਪੁੱਛਗਿੱਛ ਦੌਰਾਨ ਨਾਜ਼ਿਮ ਨੇ ਨਸ਼ੀਲੇ ਪਦਾਰਥ ਤਸਕਰੀ 'ਚ ਆਪਣੀ ਸ਼ਮੂਲੀਅਤ ਦਾ ਖੁਲਾਸਾ ਕੀਤਾ, ਜਿਸ 'ਚ ਸ਼੍ਰੀਨਗਰ ਦੇ ਇਕ ਅਣਪਛਾਤੇ ਵਿਅਕਤੀ ਦੇ ਕਹਿਣ 'ਤੇ ਇਹ ਸਭ ਕੀਤਾ।'' ਬੁਲਾਰੇ ਅਨੁਸਾਰ ਨਾਜ਼ਿਮ ਦਾ ਸੰਦਰਭ ਮੀਰ ਸਾਹਿਬ ਨੂੰ ਲੈ ਕੇ ਸੀ।
ਨਾਜ਼ਿਮ ਅਨੁਸਾਰ ਉਸ ਨੇ ਅਤੇ ਉਸ ਦੇ ਸਾਥੀ ਵਕਾਰ ਅਹਿਮਦ ਖਵਾਨਾ ਨੇ ਤੰਗਧਾਰ ਅਤੇ ਕੁਪਵਾੜਾ ਤੋਂ 17 ਅਕਤੂਬਰ ਨੂੰ ਸ਼੍ਰੀਨਗਰ ਦੇ ਨੂਰਾ ਹਸਪਤਾਲ ਕੋਲ ਇਕ ਔਰਤ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਸੀ। ਦੋਹਾਂ ਨੇ ਆਪਣੇ ਸਥਾਨਕ ਸਹਿਯੋਗੀਆਂ ਦਰਮਿਆਨ ਵੰਡ ਲਈ ਸ਼੍ਰੀਨਗਰ ਤੋਂ ਹੰਦਵਾੜਾ ਤੱਕ ਤਸਕਰੀ ਦਾ ਸਮਾਨ ਲਿਜਾਉਣ ਲਈ ਖਵਾਜਾ ਦੀ ਕਾਰ ਦਾ ਇਸਤੇਮਾਲ ਕੀਤਾ। ਬੁਲਾਰੇ ਨੇ ਦੱਸਿਆ,''ਇਸ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਮੈਜਿਸਟ੍ਰੇਟ ਦੀ ਮਦਦ ਨਾਲ ਹੰਦਵਾੜਾ ਬਾਈਪਾਸ ਨੇੜੇ ਵਕਾਰ ਅਹਿਮਦ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਾਰ ਦੀ ਡਿੱਗੀ 'ਚੋਂ 475 ਗ੍ਰਾਮ ਹੈਰੋਇਨ ਨਾਲ ਭਰਿਆ ਇਕ ਹੋਰ ਬੈਗ ਜ਼ਬਤ ਕੀਤਾ।'' ਜਾਂਚ ਤੋਂ ਬਾਅਦ ਐਤਵਾਰ ਨੂੰ ਹੰਦਵਾੜਾ ਦੇ ਮਰਾਠਗਾਮ ਤੋਂ ਤੀਜੇ ਸਾਥੀ ਮੰਜੂਰ ਅਹਿਮਦ ਭੱਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ,''ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਘਰ ਦੀ ਤਲਾਸ਼ੀ 'ਚ ਉਸ ਦੀ ਅਲਮਾਰੀ 'ਚ ਲੁਕਾ ਕੇ ਰੱਖੀ ਗਈ ਹੈਰੋਇਨ ਦੇ ਚਾਰ ਪੈਕੇਟ (1,701 ਗ੍ਰਾਮ) ਬਰਾਮਦ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਪਹਿਲਾਂ ਦਿੱਲੀ 'ਚ ਵਧਿਆ ਪ੍ਰਦੂਸ਼ਣ, ਆਬੋ-ਹਵਾ ਹੋਈ ਖ਼ਰਾਬ
NEXT STORY