ਜੰਮੂ-ਕਸ਼ਮੀਰ, ਜਲੰਧਰ (ਵਰਿੰਦਰ ਸ਼ਰਮਾ)- ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਕਾਰਨ ਭਾਰਤ-ਪਾਕਿ ਸਰਹੱਦ ’ਤੇ ਹਾਲਾਤ ਆਮ ਵਰਗੇ ਨਹੀਂ ਹੋ ਰਹੇ। ਹੁਣ ਗੋਲੀਬਾਰੀ ਬੇਸ਼ੱਕ ਬੰਦ ਹੈ ਪਰ ਡਰੋਨਾਂ ਰਾਹੀਂ ਹਥਿਆਰ, ਡਰੱਗਜ਼ ਅਤੇ ਨਕਲੀ ਕਰੰਸੀ ਭੇਜ ਕੇ ਪਾਕਿਸਤਾਨ ਜਿੱਥੇ ਦੇਸ਼ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਉੱਥੇ ਹੀ ਸਰਹੱਦੀ ਪਿੰਡਾਂ ਦੇ ਭਾਰਤੀਆਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਸਰਹੱਦ ’ਤੇ ਵਸੇ ਇਹ ਭਾਰਤੀ ਬੀ. ਐੱਸ. ਐੱਫ਼. ਦੇ ਇਨਫਾਰਮਰ ਬਣ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਇਸ ਲਈ ਪੰਜਾਬ ਕੇਸਰੀ ਵੱਲੋਂ ਉਨ੍ਹਾਂ ਦੀ ਮਦਦ ਲਈ ਸਹਾਇਤਾ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਸਿਲਸਿਲੇ ’ਚ ਬੀਤੇ ਦਿਨੀਂ 699ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸਾਂਬਾ ਦੇ ਸਰਹੱਦੀ ਪਿੰਡ ਨਨਗੇ ’ਚ ਆਯੋਜਿਤ ਸਮਾਗਮ ’ਚ ਲੋੜਵੰਦ ਲੋਕਾਂ ਨੂੰ ਵੰਡੀ ਗਈ। ਇਹ ਸਮੱਗਰੀ ਮੇਹਟੇਆਣਾ (ਫਗਵਾੜਾ) ਦੇ ਜੀ. ਐੱਨ. ਏ. ਗਰੁੱਪ ਦੇ ਚੇਅਰਮੈਨ ਗੁਰਸ਼ਰਣ ਸਿੰਘ ਸਿਹਰਾ, ਰਣਬੀਰ ਸਿੰਘ ਸਿਹਰਾ ਤੇ ਗੁਰਦੀਪ ਸਿੰਘ ਸਿਹਰਾ ਨੇ ਭਿਜਵਾਈ ਸੀ। ਇਸ ਵਿਚ 200 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ। ਇਸ ਮੌਕੇ ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਸਰਹੱਦੀ ਪ੍ਰਭਾਵਿਤ ਲੋਕਾਂ ਦੀ ਸੇਵਾ ’ਚ ਜੀ. ਐੱਨ. ਏ. ਗਰੁੱਪ ਨੇ ਕਦਮ ਵਧਾ ਦਿੱਤੇ ਹਨ। ਜਲਦੀ ਹੀ ਇਸ ਗਰੁੱਪ ਵੱਲੋਂ 3 ਟਰੱਕ ਰਾਹਤ ਸਮੱਗਰੀ ਦੇ ਹੋਰ ਭਿਜਵਾਏ ਜਾਣਗੇ। ਜ਼ਿਲ੍ਹਾ ਵਿਕਾਸ ਬੋਰਡ ਦੇ ਮੈਂਬਰ ਸਰਵਜੀਤ ਸਿੰਘ ਜੌਹਲ ਨੇ ਕਿਹਾ ਕਿ ਸਰਹੱਦੀ ਲੋਕਾਂ ਦੀ ਪੰਜਾਬ ਕੇਸਰੀ ਗਰੁੱਪ ਵੱਲੋਂ ਮਦਦ ਕਰਨਾ ਸ਼ਲਾਘਾਯੋਗ ਕਦਮ ਹੈ। ਭਾਜਪਾ ਨੇਤਾ ਡਿੰਪਲ ਸੂਰੀ ਅਤੇ ਇਕਬਾਲ ਸਿੰਘ ਅਰਨੇਜਾ ਨੇ ਵੀ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਸਰਵਜੀਤ ਸਿੰਘ ਜੌਹਲ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਓਡੀਸ਼ਾ ਦੇ ਸ਼੍ਰੀ ਲਿੰਗਰਾਜ ਮੰਦਰ 'ਚ ਕੀਤੀ ਪੂਜਾ
NEXT STORY