ਜੰਮੂ (ਭਾਸ਼ਾ)– ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ’ਚ ਪ੍ਰਸਿੱਧ ਸ਼ਿਵ ਖੋੜੀ ਮੰਦਰ ਦੇ ਕੋਲ ਇਕ ਪਹਾੜੀ ਤੋਂ ਢਿੱਗਾਂ ਕਾਰਨ 2 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ।
ਪੁਲਸ ਦੇ ਇਕ ਅਧਿਕਾਰੀ ਅਨੁਸਾਰ ਪਾਉਨੀ ਬਲਾਕ ਦੇ ਰਾਂਸੂ ਇਲਾਕੇ ’ਚ ਗੁਫਾ ’ਚ ਸਥਿਤ ਭਗਵਾਨ ਸ਼ਿਵ ਦੇ ਮੰਦਰ ਦੇ ਰਸਤੇ ’ਚ ਤਾਰਥਯਾਤਰੀ ਦੁਪਹਿਰ 3 ਵਜੇ ਦੇ ਕਰੀਬ ਇਕ ਲਾਈਨ ’ਚ ਖੜ੍ਹੇ ਸਨ ਕਿ ਅਚਾਨਕ ਪਹਾੜੀ ’ਤੇ ਜ਼ਮੀਨ ਖਿਸਕਣ ਕਾਰਨ ਡਿੱਗੀਆਂ ਢਿੱਗਾਂ ਦੀ ਲਪੇਟ ’ਚ ਆਉਣ ਨਾਲ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਰਹਿਣ ਵਾਲੇ ਸਰਵੰਤ ਸਾਹਨੀ ਅਤੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਪਿੰਡ ਖਵਾਸ ਦੇ ਰਹਿਣ ਵਾਲੇ ਨਿਰਮਲ ਸਿੰਘ ਦੀ ਮੌਤ ਹੋ ਗਈ ਜਦਕਿ ਸਰਵੰਤ ਸਾਹਨੀ ਦਾ ਛੋਟਾ ਭਰਾ ਸਾਹਿਬ ਸਾਹਨੀ ਜ਼ਖ਼ਮੀ ਹੋ ਗਿਆ।
ਸ਼ਿਵ ਖੋੜੀ ਭਗਵਾਨ ਸ਼ਿਵ ਦਾ ਪ੍ਰਸਿੱਧ ਮੰਦਰ ਹੈ ਜੋ ਜੰਮੂ ਤੋਂ ਲਗਭਗ 140 ਕਿਲੋਮੀਟਰ ਉੱਤਰ ਵੱਲ ਪਹਾੜੀਆਂ ਦੇ ਵਿਚਕਾਰ ਸਥਿਤ ਹੈ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਇੱਥੇ ਦਰਸ਼ਨਾਂ ਲਈ ਆਉਂਦੇ ਹਨ।
ਤਾਮਿਲਨਾਡੂ ਦੇ ਮੰਦਰ ’ਚੋਂ 50 ਸਾਲ ਪਹਿਲਾਂ ਚੋਰੀ ਹੋਈ ਦੇਵੀ ਪਾਰਵਤੀ ਦੀ ਮੂਰਤੀ ਅਮਰੀਕਾ ’ਚ ਮਿਲੀ
NEXT STORY