ਸ਼ੋਪੀਆਂ— ਜੰਮੂ-ਕਸ਼ਮੀਰ 'ਚ ਸ਼ੋਪੀਆਂ ਦੇ ਕੇਲੱਰ ਇਲਾਕੇ 'ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਝੜਪ ਹੋ ਰਹੀ ਹੈ। ਤਾਜਾ ਜਾਣਕਾਰੀ ਮੁਤਾਬਕ ਫੌਜ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਫੌਜ ਨੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਵੀਰਵਾਰ ਸਵੇਰ ਤੋਂ ਹੀ ਇੱਥੇ ਫੌਜ ਅਤੇ ਅੱਤਵਾਦੀਆਂ ਵਿਚਕਾਰ ਝੜਪ ਹੋ ਰਹੀ ਸੀ।
ਸੂਤਰਾਂ ਨੇ ਦੱਸਿਆ ਕਿ ਇੱਥੋਂ ਦੇ ਜੰਗਲ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਜਾਣਕਾਰੀ ਮਿਲੀ ਸੀ , ਜਿਸ ਮਗਰੋਂ ਰਾਸ਼ਟਰੀ ਰਾਈਫਲ, ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਦਸਤੇ ਅਤੇ ਸੀ. ਪੀ. ਆਰ. ਐੱਫ ਦੀ ਪੁਲਸ ਨੇ ਮਿਲ ਕੇ ਵੀਰਵਾਰ ਤੜਕੇ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਚਲਾਈ। ਸੂਤਰਾਂ ਨੇ ਦੱਸਿਆ ਕਿ ਜਦ ਜਵਾਨ ਅੱਗੇ ਵਧੇ ਤਾਂ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਬਾਅਦ ਸੁਰੱਖਿਆ ਫੌਜ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਈਆਂ ਅਤੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਚੋਣ ਅਖਾੜੇ ਵਿਚ ਕਈ ਪੁਰਾਣੇ ਯੋਧਿਆਂ ਨੇ ਬਦਲਿਆ ਚੋਲਾ ਭਾਜਪਾ ਛੱਡਣ ਵਾਲਿਆਂ ਦੀ ਗਿਣਤੀ ਵੱਧ
NEXT STORY