ਸ਼੍ਰੀਨਗਰ-ਆਰਿਫਾ ਅਤੇ ਦਿਲਸ਼ਾਦਾ ਆਪਣੇ ਪਰਿਵਾਰਾਂ ਦੀ ਮਰਜੀ ਤੋਂ ਬਿਨ੍ਹਾਂ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀਆਂ ਅੱਖਾਂ ਤੋਂ ਬਚ ਕੇ ਜਦੋਂ ਐੱਲ. ਓ. ਸੀ. ਪਾਰ ਕਰ ਕੇ ਭਾਰਤ ਆਈਆ ਸੀ, ਤਾਂ ਉਨ੍ਹਾਂ ਨੇ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ ਉਹ ਆਪਣੇ ਸਹੁਰੇ ਘਰ ਕਸ਼ਮੀਰ 'ਚ ਪਰਿਵਾਰ ਹੀ ਨਹੀਂ ਸਗੋਂ ਪੂਰੇ ਇਲਾਕੇ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਜਿੰਮੇਵਾਰੀ ਸੰਭਾਲਣਗੀਆਂ। ਅੱਜ ਇਹ ਦੋਵੇਂ ਐੱਲ. ਓ. ਸੀ. ਪਾਰ ਆਏ ਦੋ ਪੁਰਾਣੇ ਜੇਹਾਦੀਆਂ ਦੀਆਂ ਪਤਨੀਆਂ ਨਹੀਂ ਰਹਿ ਗਈਆਂ ਸਗੋਂ ਹੁਣ ਉਹ ਆਪਣੀ-ਆਪਣੀ ਪੰਚਾਇਤ ਦੀ ਸਰਪੰਚ ਵੀ ਹਨ।
ਆਰਿਫਾ ਅਤੇ ਦਿਲਸ਼ਾਦਾ-
ਆਰਿਫਾ ਅਤੇ ਦਿਲਸ਼ਾਦਾ ਉੱਤਰੀ ਕਸ਼ਮੀਰ ਦੇ ਜ਼ਿਲਾ ਕੁਪਵਾੜਾ 'ਚ ਪ੍ਰਿਗੁਰੂ ਅਤੇ ਖੂਮਰੀਅਲ 'ਚ ਨਿਰਪੱਖ ਸਰਪੰਚ ਚੁਣੀਆਂ ਗਈਆ ਹਨ। ਸੂਬੇ 'ਚ 17 ਨਵੰਬਰ ਤੋਂ ਨੌ ਪੜਾਆਵਾਂ 'ਤੇ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਲਈ ਮਤਦਾਨ ਸ਼ੁਰੂ ਹੋ ਰਿਹਾ ਹੈ।
ਆਰਿਫਾ-
35 ਸਾਲਾਂ ਆਰਿਫਾ ਐੱਲ. ਓ. ਸੀ. ਦੇ ਨਾਲ ਲੱਗਦੇ ਲੋਲਾਬ ਘਾਟੀ ਦੇ ਅਧੀਨ ਖੂਮਰੀਅਲ ਦੀ ਸਰਪੰਚ ਬਣੀ ਹੈ। ਉਸ ਦੇ ਪਤੀ ਗੁਲਾਮ ਮੁਹੰਮਦ ਮੀਰ 2001 'ਚ ਅੱਤਵਾਦੀ ਬਣਨ ਲਈ ਐੱਲ. ਓ. ਸੀ. ਪਾਰ ਗੁਲਾਮ ਕਸ਼ਮੀਰ ਚਲਾ ਗਿਆ ਸੀ। ਉੱਥੇ ਇਕ ਜੇਹਾਦੀ ਫੈਕਟਰੀ 'ਚ ਕੁਝ ਦਿਨ ਰਹਿਣ ਤੋਂ ਬਾਅਦ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਉਸ ਨੇ ਇਕ ਦੁਕਾਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਸੇ ਦੌਰਾਨ ਉਸ ਨੇ ਉੱਥੇ ਆਰਿਫਾ ਨਾਲ ਨਿਕਾਹ ਕਰ ਲਿਆ। ਆਰਿਫਾ ਮੁਜ਼ੱਫਰਾਬਾਦ ਦੇ ਕੋਲ ਸਥਿਤ ਪਲਾਂਦਰੀ ਪਿੰਡ ਦੀ ਰਹਿਣ ਵਾਲੀ ਹੈ। 2010 'ਚ ਸੂਬਾ ਸਰਕਾਰ ਵੱਲੋਂ ਅੱਤਵਾਦੀਆਂ ਦੇ ਲਈ ਐਲਾਨ ਘਰ ਵਾਪਸੀ ਅਤੇ ਸਰੈਂਡਰ ਪਾਲਿਸੀ ਤੋਂ ਪ੍ਰਭਾਵਿਤ ਹੋ ਕੇ ਗੁਲਾਮ ਮੁਹੰਮਦ ਮੀਰ ਨੇ ਜਦੋਂ ਕਸ਼ਮੀਰ ਵਾਪਿਸ ਜਾਣ ਦਾ ਫੈਸਲਾ ਕੀਤਾ। ਅਜਿਹੇ 'ਚ ਆਰਿਫਾ ਬੇਗਮ ਨੇ ਵੀ ਆਪਣੇ ਪਤੀ ਦੇ ਨਾਲ ਰਹਿਣ ਦੀ ਫੈਸਲਾ ਕੀਤਾ। ਇਸ ਤੋਂ ਬਾਅਦ ਉਹ ਨੇਪਾਲ ਅਤੇ ਉੱਥੋ ਕਸ਼ਮੀਰ ਪਹੁੰਚੇ।ਕਸ਼ਮੀਰ ਪਹੁੰਚਣ ਤੋਂ ਬਾਅਦ ਆਰਿਫਾ ਅਤੇ ਗੁਲਾਮ ਮੁਹੰਮਦ ਨੂੰ ਸੁਰੱਖਿਆ ਏਜੰਸੀਆਂ ਦੀ ਪੁੱਛ-ਗਿੱਛ 'ਚੋਂ ਗੁਜਰਨਾ ਪਿਆ। ਗੁਲਾਮ ਮੁਹੰਮਦ ਨੂੰ ਕੁਝ ਦਿਨ ਜੇਲ 'ਚ ਹੀ ਬਿਤਾਉਣ ਪਏ ਸਨ ਪਰ ਉਸ ਦੇ ਖਿਲਾਫ ਨਾ ਪੰਚ ਹਲਕੇ 'ਚ ਕੋਈ ਉਮੀਦਵਾਰ ਸੀ ਅਤੇ ਨਾ ਸਰਪੰਚ ਦੇ ਚੋਣ 'ਚ ਸੀ। ਉਹ ਪੰਚ ਅਤੇ ਸਰਪੰਚ ਦੋਵੇਂ ਹੀ ਚੋਣਾਂ ਨਿਰਪੱਖ ਹੀ ਜਿੱਤੀਆ ਸੀ। ਉਹ ਸਰਪੰਚ ਦਾ ਅਹੁਦਾ ਸੰਭਾਲੇਗੀ।
ਦਿਲਸ਼ਾਦਾ-
ਇਸ ਤੋਂ ਇਲਾਵਾ ਖੂਮਰੀਅਲ ਤੋਂ ਲਗਭਗ 30 ਕਿਲੋਮੀਟਰ ਦੂਰ ਪ੍ਰਿਗੁਰੂ 'ਚ ਵੀ ਮਹਿਲਾ ਸਰਪੰਚ ਚੁਣੀ ਗਈ ਹੈ ਅਤੇ ਉਹ ਵੀ ਇਕ ਅੱਤਵਾਦੀ ਦੀ ਦੁਲਹਨ ਬਣ ਕੇ ਲਗਭਗ ਦੋ ਸਾਲ ਪਹਿਲਾਂ ਸੀਮਾ ਪਾਰ ਤੋਂ ਇਸ ਪਾਸੇ ਆਈ ਹੈ। ਇਸ ਦਾ ਨਾਂ ਦਿਲਸ਼ਾਦਾ ਅਤੇ ਉਸ ਦੇ ਪਤੀ ਦੀ ਨਾ ਮੁਹੰਮਦ ਯੂਸਿਫ ਬਟ ਹੈ।
ਦਿਲਸ਼ਾਦਾ ਪਾਕਿਸਤਾਨ 'ਚ ਕਰਾਂਚੀ ਦੀ ਰਹਿਣ ਵਾਲੀ ਹੈ। ਅਸੀਂ ਵੀ ਸੁਣਿਆ ਹੈ, ਜਾਂਚ ਕਰ ਰਹੇ ਹਨ, ਜ਼ਿਲਾ ਡਿਪਟੀ ਕਮਿਸ਼ਨਰ ਕੁਪਵਾੜਾ ਦੇ ਜ਼ਿਲਾ ਡਿਪਟੀ ਕਮਿਸ਼ਨਰ ਖਾਲਿਦ ਜਹਾਂਗੀਰ ਨੇ ਖੂਮਰੀਅਲ ਅਤੇ ਪ੍ਰਿਗੁਰੂ 'ਚ ਸਰਹੱਦ ਪਾਰ ਤੋਂ ਦੋ ਲਾੜੀਆਂ ਦੇ ਸਰਪੰਚ ਚੁਣੇ ਜਾਣ 'ਤੇ ਕਿਹਾ ਹੈ ਕਿ ਅਸੀਂ ਸੁਣਿਆ ਹੈ ਕਿ ਆਰਿਫਾ ਬੇਗਮ ਅਤੇ ਦਿਲਸ਼ਾਦਾ ਬੇਗਮ ਗੁਲਾਮ ਕਸ਼ਮੀਰ ਅਤੇ ਪਾਕਿਸਤਾਨ ਦੀ ਰਹਿਣ ਵਾਲੀਆਂ ਹਨ। ਇਸ ਬਾਰੇ 'ਚ ਅਸੀਂ ਸੰਬੰਧਿਤ ਅਧਿਕਾਰੀਆਂ ਨੂੰ ਪੂਰੀ ਸਥਿਤੀ ਬਾਰੇ ਪਤਾ ਲਗਾਉਣ ਦੇ ਲਈ ਕਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਪੱਕੇ ਤੌਰ 'ਤੇ ਕੁਝ ਕਿਹਾ ਜਾ ਸਕਦਾ ਹੈ।
1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕੋਰਟ ਦਾ ਅਹਿਮ ਫੈਸਲਾ
NEXT STORY