ਨੈਸ਼ਨਲ ਡੈਸਕ- ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਮੁੱਖੀ ਐੱਨ. ਚੰਦਰਬਾਬੂ ਨਾਇਡੂ ਅਤੇ 'ਜਨਸੈਨਾ' ਮੁਖੀ ਪਵਨ ਕਲਿਆਣ ਨੇ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ 'ਚ ਆਉਣ ਵਾਲੀਆਂ ਚੋਣਾਂ ਲਈ 118 ਉਮੀਦਵਾਰਾਂ ਦੀ ਆਪਣੀ ਪਹਿਲੀ ਸਾਂਝੀ ਸੂਚੀ ਦਾ ਐਲਾਨ ਕੀਤਾ ਹੈ। ਦੋਵਾਂ ਨੇਤਾਵਾਂ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਗਠਜੋੜ 'ਚ ਸ਼ਾਮਲ ਹੋਣ ਦਾ ਫੈਸਲਾ ਕਰਦੀ ਹੈ ਤਾਂ ਉਸਨੂੰ ਸ਼ਾਮਲ ਕਰਨ ਦੀ ਲੋੜ ਨੂੰ ਧਿਆਨ 'ਚ ਰੱਖਦੇ ਹੋਏ ਸੀਟਾਂ ਦੀ ਵੰਡ ਕੀਤੀ ਜਾਵੇਗੀ।
ਪਹਿਲੀ ਸੂਚੀ ਦੇ ਅਨੁਸਾਰ, ਟੀ.ਡੀ.ਪੀ. ਉਮੀਦਵਾਰ 94 ਚੋਣ ਖੇਤਰਾਂ 'ਚ ਚੋਣ ਲੜਨਗੇ ਜਦੋਂਕਿ ਜਨਸੈਨਾ 24 ਸੀਟਾਂ 'ਤੇ ਚੋਣ ਲੜੇਗੀ। ਟੀ.ਡੀ.ਪੀ.-ਜਨਸੈਨਾ ਗਠਜੋੜ 'ਤੇ ਆਂਧਰਾ ਪ੍ਰਦੇਸ਼ ਦੇ ਉਂਦਾਵੱਲੀ 'ਚ ਆਪਣੀ ਰਿਹਾਇਸ਼ 'ਤੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਇਹ ਗਠਜੋੜ ਸੂਬੇ ਦੇ ਭਵਿੱਖ ਲਈ ਹੈ। ਇਹ ਇਕ ਮਹਾਨ ਕੋਸ਼ਿਸ਼ ਲਈ ਪਹਿਲਾ ਕਦਮ ਹੈ।
ਸੂਬੇ ਦੇ 175 ਖੇਤਰਾਂ 'ਚੋਂ ਬਾਕੀ 57 ਲਈ ਸੀਟਾਂ ਦੀ ਵੰਡ ਦਾ ਐਲਾਨ ਜਲਦੀ ਕੀਤੇ ਜਾਣ ਦੀ ਉਮੀਦ ੈਹੈ। ਗਠਜੋੜ ਦੇ ਹਿੱਸੇ ਦੇ ਰੂਪ 'ਚ ਜਨਸੈਨਾ ਸੂਬੇ ਦੀਆਂ ਕੁਲ 25 'ਚੋਂ 3 ਲੋਕ ਸਭਾ ਸੀਟਾਂ 'ਤੇ ਚੋਣ ਲੜੇਗੀ।
Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
NEXT STORY