ਨਵੀਂ ਦਿੱਲੀ : ਜਾਪਾਨ ਦੇ ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਅੱਜ (ਸੋਮਵਾਰ) ਤੋਂ ਭਾਰਤ ਦੇ 2 ਦਿਨਾ ਦੌਰੇ 'ਤੇ ਆ ਰਹੇ ਹਨ। ਉਹ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਕਿਸ਼ਿਦਾ ਇੱਥੇ ਕਵਾਡ ਸਮਿਟ, ਜੀ-20 ਅਤੇ ਜੀ-7 ਦੇ ਏਜੰਡੇ 'ਤੇ ਚਰਚਾ ਕਰਨਗੇ। ਫੋਮੀਓ 21 ਮਾਰਚ ਨੂੰ ਜਾਪਾਨ ਲਈ ਰਵਾਨਾ ਹੋਣਗੇ। ਉਨ੍ਹਾਂ ਦੀ ਇਸ ਫੇਰੀ ਨੂੰ ਕਾਫੀ ਖਾਸ ਮੰਨਿਆ ਜਾ ਰਿਹਾ ਹੈ। ਕਿਸ਼ਿਦਾ 20 ਮਾਰਚ ਨੂੰ ਸੁਸ਼ਮਾ ਸਵਰਾਜ ਇੰਸਟੀਚਿਊਟ 'ਚ ਦੁਵੱਲੇ ਸਬੰਧਾਂ 'ਤੇ ਭਾਸ਼ਣ ਦੇਣਗੇ।
ਇਹ ਵੀ ਪੜ੍ਹੋ : ਚੀਨ 'ਚ ਇੰਟਰਨੈੱਟ ਯੂਜ਼ਰਸ 'ਚ PM ਮੋਦੀ ਲੋਕਪ੍ਰਿਯ, ਅਮਰੀਕੀ ਮੈਗਜ਼ੀਨ 'ਡਿਪਲੋਮੈਟ' ਨੇ ਕੀਤਾ ਵੱਡਾ ਦਾਅਵਾ
ਜਾਪਾਨ ਦੇ ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਨੇ ਐਤਵਾਰ ਨੂੰ ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਟਵੀਟ ਕਰਦਿਆਂ ਕਿਹਾ, "ਮੈਂ ਭਾਰਤ ਦਾ ਦੌਰਾ ਕਰਨ ਜਾ ਰਿਹਾ ਹਾਂ ਅਤੇ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਾਂਗਾ। ਇਸ ਸਾਲ ਜਾਪਾਨ ਜੀ-7 ਦੀ ਪ੍ਰਧਾਨਗੀ ਕਰੇਗਾ ਅਤੇ ਭਾਰਤ ਜੀ-20 ਦੀ ਪ੍ਰਧਾਨਗੀ ਕਰੇਗਾ। ਮੈਂ ਉਸ ਭੂਮਿਕਾ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਚਾਹੁੰਦਾ ਹਾਂ, ਜੋ ਸਾਡੇ ਦੋਵਾਂ ਦੇਸ਼ਾਂ ਨੂੰ ਅੰਤਰਰਾਸ਼ਟਰੀ ਚੁਣੌਤੀਆਂ ਨੂੰ ਹੱਲ ਕਰਨ ਅਤੇ ਸਾਡੀ ਵਿਸ਼ੇਸ਼ ਰਣਨੀਤਕ ਗਲੋਬਲ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ 'ਚ ਨਿਭਾਉਣੀ ਚਾਹੀਦੀ ਹੈ।"
ਇਹ ਵੀ ਪੜ੍ਹੋ : ਅਮਰੀਕਾ ਕਰੇਗਾ ਚੀਨੀ ਏਅਰਲਾਈਨਜ਼ ਕੰਪਨੀਆਂ ਨੂੰ ਬੈਨ, ਰੂਸੀ ਹਵਾਈ ਖੇਤਰ ਦੀ ਵਰਤੋਂ 'ਤੇ ਵੀ ਲੱਗੇਗੀ ਰੋਕ
ਦੱਸ ਦੇਈਏ ਕਿ ਜਾਪਾਨ 19 ਮਈ ਨੂੰ ਕਿਸ਼ਿਦਾ ਦੇ ਹਲਕੇ ਹੀਰੋਸ਼ੀਮਾ ਵਿੱਚ ਜੀ-7 ਸੰਮੇਲਨ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਪੀਐੱਮ ਮੋਦੀ ਵੀ ਹਿੱਸਾ ਲੈਣਗੇ। ਮੋਦੀ ਇਸੇ ਮਹੀਨੇ ਸਿਡਨੀ 'ਚ ਹੋਣ ਵਾਲੇ QUAD ਸੰਮੇਲਨ 'ਚ ਵੀ ਸ਼ਿਰਕਤ ਕਰਨਗੇ। ਨਵੀਂ ਦਿੱਲੀ ਇਸ ਸਾਲ ਸਤੰਬਰ 'ਚ ਹੋਣ ਵਾਲੇ ਜੀ-20 ਸੰਮੇਲਨ ਦੇ ਨਾਲ 4 ਜੁਲਾਈ ਨੂੰ ਐੱਸਸੀਓ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗੀ।
ਇਹ ਵੀ ਪੜ੍ਹੋ : ਅਜਬ-ਗਜ਼ਬ : ਹਫ਼ਤੇ ’ਚ ਸਿਰਫ਼ ਇਕ ਦਿਨ ਖਾਣਾ ਖਾਂਦੀ ਹੈ ਇਹ ਔਰਤ, ਬਿੱਲੀਆਂ 'ਤੇ ਖਰਚ ਹੋ ਜਾਂਦੈ ਸਾਰਾ ਪੈਸਾ
ਫਿਲਹਾਲ ਨਵੀਂ ਦਿੱਲੀ 'ਚ ਪੀਐੱਮ ਮੋਦੀ ਤੇ ਕਿਸ਼ਿਦਾ ਵਿਚਾਲੇ ਹੋਣ ਵਾਲੀ ਬੈਠਕ 'ਚ ਜੀ-7, ਕਵਾਡ ਅਤੇ ਜੀ-20 ਸੰਮੇਲਨ 'ਤੇ ਚਰਚਾ ਹੋਵੇਗੀ। ਦੋਵੇਂ ਨੇਤਾ ਯੂਕ੍ਰੇਨ ਯੁੱਧ 'ਤੇ ਵੀ ਗੱਲਬਾਤ ਕਰ ਸਕਦੇ ਹਨ। ਜੰਗ ਕਾਰਨ ਜਾਪਾਨ ਰੂਸ 'ਤੇ ਸਖ਼ਤ ਰੁਖ਼ ਅਪਣਾ ਰਿਹਾ ਹੈ ਅਤੇ ਪੱਛਮੀ ਦੇਸ਼ਾਂ ਵਾਂਗ ਪਾਬੰਦੀਆਂ ਲਗਾ ਰਿਹਾ ਹੈ, ਜਦਕਿ ਭਾਰਤ ਰੂਸ ਵਿਰੋਧੀ ਸਟੈਂਡ ਲਏ ਬਿਨਾਂ ਜੰਗ ਨੂੰ ਖਤਮ ਕਰਨਾ ਚਾਹੁੰਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਚੀਨ 'ਚ ਇੰਟਰਨੈੱਟ ਯੂਜ਼ਰਸ 'ਚ PM ਮੋਦੀ ਲੋਕਪ੍ਰਿਯ, ਅਮਰੀਕੀ ਮੈਗਜ਼ੀਨ 'ਡਿਪਲੋਮੈਟ' ਨੇ ਕੀਤਾ ਵੱਡਾ ਦਾਅਵਾ
NEXT STORY