ਨਵੀਂ ਦਿੱਲੀ - ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦਿੱਲੀ ਹਿੰਸਾ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹਿੰਸਾ ਨਿੰਦਣਯੋਗ ਹੈ। ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਦੇ ਖ਼ਿਲਾਫ਼ ਕਾਰਵਾਈ ਹੋਵੇਗੀ। ਲਾਲ ਕਿਲ੍ਹੇ ਵਿੱਚ ਜਿਸ ਤਰ੍ਹਾਂ ਤਿਰੰਗੇ ਦੀ ਬੇਇੱਜ਼ਤੀ ਕੀਤੀ ਗਈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਂਗਰਸ ਲਗਾਤਾਰ ਕਿਸਾਨਾਂ ਨੂੰ ਭੜਕਾ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ। ਕਿਸਾਨਾਂ ਨੇ ਜਦੋਂ ਕਿਹਾ ਕਿ 26 ਜਨਵਰੀ ਨੂੰ ਫਾਇਨਲ ਮੈਚ ਹੈ ਉਦੋਂ ਸੂਬਾ ਸਰਕਾਰ ਨੂੰ ਗ੍ਰਿਫਤਾਰੀ ਕਰਨੀ ਚਾਹੀਦੀ ਸੀ। ਰਾਹੁਲ ਗਾਂਧੀ ਲਗਾਤਾਰ ਕਿਸਾਨਾਂ ਨੂੰ ਭੜਕਾ ਰਹੇ ਹਨ। ਸੀ.ਏ.ਏ. ਦੌਰਾਨ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ ਸੀ। ਕਿਸਾਨਾਂ ਨੂੰ ਜਾਣਬੁੱਝ ਕੇ ਭੜਕਾਇਆ ਜਾ ਰਿਹਾ ਹੈ। ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਯੂਥ ਕਾਂਗਰਸ ਅਤੇ ਕਾਂਗਰਸ ਨਾਲ ਜੁਡ਼ੇ ਹੋਰ ਸੰਗਠਨਾਂ ਦੇ ਟਵੀਟ ਇਸ ਦੇ ਸਬੂਤ ਹਨ।
ਇਹ ਵੀ ਪੜ੍ਹੋ- ਦਿੱਲੀ 'ਚ ਹੋਈ ਹਿੰਸਾ ਕਾਰਨ ਬੈਕਫੁੱਟ 'ਤੇ ਕਿਸਾਨ ਸੰਗਠਨ, 1 ਫਰਵਰੀ ਨੂੰ ਸੰਸਦ ਮਾਰਚ ਮੁਲਤਵੀ
ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਲਾਲ ਕਿਲ੍ਹੇ ਵਿੱਚ ਕੀ ਹੋਇਆ, ਨਾਂਗਲੋਈ ਵਿੱਚ ਹਿੰਸਾ ਨਹੀਂ ਹੋਈ? ਕਾਂਗਰਸ ਦੇ ਇੱਕ ਟਵੀਟ ਵਿੱਚ ਕਿਹਾ ਗਿਆ ਕਿ ਸ਼ਾਂਤੀਪੂਰਨ ਵਿਰੋਧ-ਪ੍ਰਦਰਸ਼ਨ ਨੂੰ ਹਿੰਸਕ ਬਣਾਉਣ ਲਈ ਉਕਸਾਇਆ ਜਾ ਰਿਹਾ ਹੈ। ਕਈ ਪੁਲਸ ਮੁਲਾਜ਼ਮ ਹਿੰਸਾ ਵਿੱਚ ਜ਼ਖ਼ਮੀ ਹੋਏ। ਕੀ ਇਹ ਸ਼ਾਂਤੀਪੂਰਨ ਮਾਰਚ ਸੀ। ਯੂਥ ਕਾਂਗਰਸ ਕਹਿੰਦੀ ਹੈ ਕਿ ਉਹ ਟਰੈਕਟਰ ਰੈਲੀ ਦੇ ਨਾਲ ਹਨ। ਕਿਸ ਤਰ੍ਹਾਂ ਦੇ ਟਰੈਕਟਰ। ਉਹ ਟਰੈਕਟਰ ਜਿਸਦੇ ਨਾਲ ਪੁਲਸ 'ਤੇ ਹਮਲਾ ਕੀਤਾ ਗਿਆ, ਬੱਸਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਸਭ ਹੋਣ ਤੋਂ ਬਾਅਦ ਰਾਹੁਲ ਗਾਂਧੀ ਨਿੰਦਾ ਕਰਦੇ ਹਨ।
ਇਹ ਵੀ ਪੜ੍ਹੋ- ਦਿੱਲੀ ਪੁਲਸ ਕਮਿਸ਼ਨਰ ਦਾ ਵੱਡਾ ਬਿਆਨ, ਕਿਸਾਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਕੀਤਾ ਅੱਗੇ
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਵਿੱਚ 10 ਦੌਰ ਦੀ ਗੱਲਬਾਤ ਹੋਈ। ਸਰਕਾਰ ਡੇਢ ਸਾਲ ਤੱਕ ਖੇਤੀਬਾੜੀ ਕਾਨੂੰਨਾਂ 'ਤੇ ਰੋਕ ਲਗਾਉਣ ਲਈ ਤਿਆਰ ਹੈ। ਅਸੀਂ ਸੋਧ ਲਈ ਤਿਆਰ ਹਾਂ। ਕਾਂਗਰਸ ਚਾਹੁੰਦੀ ਨਹੀਂ ਹੈ ਹੱਲ ਨਿਕਲੇ। ਜਿਸ ਤਰ੍ਹਾਂ ਦੀ ਰਾਜਨੀਤੀ ਕਾਂਗਰਸ ਕਰ ਰਹੀ ਹੈ ਅਸੀਂ ਉਸਦੀ ਨਿੰਦਾ ਕਰਦੇ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਦਿੱਲੀ 'ਚ ਹੋਈ ਹਿੰਸਾ ਕਾਰਨ ਬੈਕਫੁੱਟ 'ਤੇ ਕਿਸਾਨ ਸੰਗਠਨ, 1 ਫਰਵਰੀ ਨੂੰ ਸੰਸਦ ਮਾਰਚ ਮੁਲਤਵੀ
NEXT STORY