ਨੈਸ਼ਨਲ ਡੈਸਕ-ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਕਾਨਪੁਰ ਨੇ ਵੱਲੋਂ 2 ਜੂਨ 2025 ਨੂੰ JEE ਐਡਵਾਂਸਡ 2025 ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਇਸ ਵਾਰ IIT ਦਿੱਲੀ ਜ਼ੋਨ ਦੇ ਰਜਿਤ ਗੁਪਤਾ ਨੇ ਸਭ ਤੋਂ ਉੱਚੀ ਰੈਂਕ ਹਾਸਲ ਕਰਕੇ ਟਾਪ ਕੀਤਾ ਹੈ। ਉਨ੍ਹਾਂ ਨੇ 360 ਵਿੱਚੋਂ 332 ਅੰਕ ਪ੍ਰਾਪਤ ਕਰਕੇ ਸਬੂਤ ਦੇ ਦਿੱਤੇ ਕਿ ਔਖੇ ਪੇਪਰ ਵੀ ਦ੍ਰਿੜ਼ ਮਿਹਨਤ ਨਾਲ ਜਿੱਤਿਆ ਜਾ ਸਕਦਾ ਹੈ। ਜਿਹੜੇ ਵੀ ਉਮੀਦਵਾਰ ਇਮਤਿਹਾਨ 'ਚ ਸ਼ਾਮਲ ਹੋਏ ਸਨ, ਉਹ ਆਪਣਾ ਨਤੀਜਾ ਅਧਿਕਾਰਿਕ ਵੈੱਬਸਾਈਟ jeeadv.ac.in 'ਤੇ ਆਪਣਾ ਐਪਲੀਕੇਸ਼ਨ ਨੰਬਰ ਤੇ ਜਨਮ ਤਾਰੀਖ ਦਾਖਲ ਕਰਕੇ ਵੇਖ ਸਕਦੇ ਹਨ। ਨਾਲ ਹੀ, ਫਾਈਨਲ ਆਂਸਰ ਕੀ ਵੀ ਉਥੇ ਉਪਲਬਧ ਕਰਵਾਈ ਗਈ ਹੈ।
ਇਹ ਵੀ ਪੜ੍ਹੋ...Mutual Fund: ਇਸ SIP ਨੇ ਰਚਿਆ ਇਤਿਹਾਸ! 1 ਲੱਖ ਦਾ ਨਿਵੇਸ਼ ਕਰਕੇ ₹1.4 ਕਰੋੜ ਦਾ ਕੀਤਾ ਨਿਵੇਸ਼
ਇਮਤਿਹਾਨ ਬਾਰੇ ਖਾਸ ਜਾਣਕਾਰੀ:
JEE ਐਡਵਾਂਸਡ 2025 ਦੀ ਇਮਤਿਹਾਨੀ ਪ੍ਰਕਿਰਿਆ 18 ਮਈ ਨੂੰ ਦੋ ਸ਼ਿਫਟਾਂ ਵਿੱਚ ਹੋਈ ਸੀ, ਜਿਸ ਵਿੱਚ ਪੇਪਰ-1 ਅਤੇ ਪੇਪਰ-2 ਸ਼ਾਮਲ ਸਨ। ਵਿਦਿਆਰਥੀਆਂ ਦੀ ਰਿਸਪਾਂਸ ਸ਼ੀਟ 22 ਮਈ ਨੂੰ ਜਾਰੀ ਹੋਈ ਸੀ ਅਤੇ 25 ਮਈ ਨੂੰ ਪ੍ਰੋਵਿਜ਼ਨਲ ਆਂਸਰ ਕੀ ਆਈ ਸੀ।
ਗਣਿਤ ਨੇ ਪਸੀਨੇ ਛਡਵਾਏ:
ਇਸ ਵਾਰ ਵਿਸ਼ੇਸ਼ਗਿਆਨ ਅਤੇ ਵਿਦਿਆਰਥੀਆਂ ਮੁਤਾਬਕ ਗਣਿਤ ਦਾ ਪੇਪਰ ਸਭ ਤੋਂ ਔਖਾ ਰਿਹਾ। ਭੌਤਿਕੀ ਤੇ ਰਸਾਇਣ ਵਿਗਿਆਨ ਵੀ ਮੁਸ਼ਕਲ ਪੱਧਰ 'ਤੇ ਰਹੇ। JEE ਐਡਵਾਂਸਡ ਦੀ ਰੈਂਕ ਲਿਸਟ ਤਿੰਨ ਵਿਸ਼ਿਆਂ – ਗਣਿਤ, ਭੌਤਿਕੀ ਅਤੇ ਰਸਾਇਣ ਵਿਗਿਆਨ – ਵਿੱਚ ਪ੍ਰਾਪਤ ਅੰਕਾਂ ਦੇ ਕੁੱਲ ਜੋੜ ਦੇ ਆਧਾਰ 'ਤੇ ਬਣਾਈ ਜਾਂਦੀ ਹੈ। ਰੈਂਕ ਲਿਸਟ ਵਿੱਚ ਸ਼ਾਮਲ ਹੋਣ ਲਈ ਉਮੀਦਵਾਰ ਨੂੰ ਨਾਂ ਕੇਵਲ ਕੁੱਲ ਅੰਕਾਂ ਦੀ ਘੱਟੋ-ਘੱਟ ਸੀਮਾ ਪੂਰੀ ਕਰਨੀ ਲਾਜ਼ਮੀ ਹੈ, ਸਗੋਂ ਹਰ ਵਿਸ਼ੇ ਵਿੱਚ ਵੀ ਘੱਟੋ-ਘੱਟ ਅੰਕ ਲਾਜ਼ਮੀ ਹੁੰਦੇ ਹਨ।
ਇਹ ਵੀ ਪੜ੍ਹੋ...ਅਗਲੇ 4 ਦਿਨ ਕਹਿਰ ਵਰ੍ਹਾਏਗਾ ਮੌਸਮ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ
ਅਗਲਾ ਕਦਮ – JoSAA ਕੌਂਸਲਿੰਗ:
ਜਿਹੜੇ ਵਿਦਿਆਰਥੀ ਸਫਲ ਰਹੇ ਹਨ, ਹੁਣ ਉਹ JoSAA ਕੌਂਸਲਿੰਗ ਰਾਹੀਂ ਆਪਣੇ ਮਨਪਸੰਦ IIT ਵਿੱਚ ਦਾਖਲਾ ਲੈ ਸਕਣਗੇ। ਇਸ ਇਮਤਿਹਾਨ ਵਿੱਚ ਕੁੱਲ 360 ਅੰਕ ਹੁੰਦੇ ਹਨ, ਜਿਸ ਵਿੱਚ ਦੋਵੇਂ ਪੇਪਰਾਂ – ਪੇਪਰ-1 ਅਤੇ ਪੇਪਰ-2 – ਵਿੱਚ 180-180 ਅੰਕ ਸ਼ਾਮਲ ਹੁੰਦੇ ਹਨ। ਹਰ ਵਿਸ਼ੇ ਵਿੱਚ ਵੱਧ ਤੋਂ ਵੱਧ 120 ਅੰਕ ਮਿਲ ਸਕਦੇ ਹਨ (60-60 ਦੋਵੇਂ ਪੇਪਰਾਂ ਵਿੱਚ)।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਹੋਰ ਸੱਸ ਦੇ ਸਿਰ ਚੜ੍ਹਿਆ 'ਇਸ਼ਕ ਦਾ ਭੂਤ' ! 30 ਸਾਲਾ ਪ੍ਰੇਮੀ ਨਾਲ ਹੋਈ ਫਰਾਰ, 4 ਨੂੰਹਾਂ ਦੇ...
NEXT STORY