ਨਵੀਂ ਦਿੱਲੀ– ਇੰਜੀਨੀਅਰਿੰਗ ਕਾਲਜਾਂ ’ਚ ਦਾਖ਼ਲੇ ਲਈ ਹੋਣ ਵਾਲੀ ਜੇ. ਈ. ਈ.-ਮੇਨ ਪ੍ਰੀਖਿਆ ’ਚ 24 ਪ੍ਰੀਖਿਆਰਥੀ ਨੇ ਪੂਰੇ 100 ਅੰਕ ਹਾਸਲ ਕੀਤੇ ਹਨ, ਜਦਕਿ ਅਨੁਚਿਤ ਤਰੀਕਿਆਂ ਦਾ ਇਸਤੇਮਾਲ ਕਰਨ ਕਾਰਨ 5 ਪ੍ਰੀਖਿਆਰਥੀ ਦੇ ਨਤੀਜੇ ਰੋਕ ਦਿੱਤੇ ਗਏ ਹਨ। ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਨੇ ਇਹ ਜਾਣਕਾਰੀ ਦਿੱਤੀ। ਜੇ. ਈ. ਈ.-ਮੇਨ ਦੇ ਦੋ ਸੈਸ਼ਨਆਂ ਦਾ ਨਤੀਜਾ ਸੋਮਵਾਰ ਨੂੰ ਐਲਾਨ ਕੀਤਾ ਗਿਆ।
NTA ਮੁਤਾਬਕ ਹਰਿਆਣਾ, ਮਹਾਰਾਸ਼ਟਰ, ਆਸਾਮ, ਬਿਹਾਰ, ਪੰਜਾਬ, ਕੇਰਲ, ਕਰਨਾਟਕ ਅਤੇ ਝਾਰਖੰਡ ਦੇ ਇਕ-ਇਕ ਉਮੀਦਵਾਰ ਨੇ ਪੂਰੇ 100 ਅੰਕ ਪ੍ਰਾਪਤ ਕੀਤੇ ਹਨ। ਰੁਪੇਸ਼ ਬਿਆਨੀ, ਧੀਰਜ ਕੁਰੂਕੁੰਡਾ, ਜਸਤੀ ਯਸ਼ਵੰਤ ਵੀ.ਵੀ.ਐਸ, ਬੁਸਾ ਸ਼ਿਵਾ ਨਾਗਾ ਵੈਂਕਟ ਆਦਿਤਿਆ ਅਤੇ ਅਨਿਕੇਤ ਚਟੋਪਾਧਿਆਏ ਤੇਲੰਗਾਨਾ ਵਿਚ 100 ਅੰਕ ਬਣਾਉਣ ਵਾਲਿਆਂ ਵਿਚ ਸ਼ਾਮਲ ਹਨ।
ਆਂਧਰਾ ਪ੍ਰਦੇਸ਼ ਵਿਚ ਮੇਂਡਾ ਹਿਮਾ ਵਾਮਸੀ, ਕੋਯਨਾ ਸੁਹਾਸ, ਪੱਲੀ ਜਲਜਾਕਸ਼ੀ, ਪੇਨਿਕਲਾਪਤੀ ਰਵੀ ਕਿਸ਼ੋਰ, ਪੋਲੀਸੇਟੀ ਕਾਰਤਿਕੇਯਾ ਨੇ 100 ਅੰਕ ਹਾਸਲ ਕੀਤੇ ਹਨ। 100 ਅੰਕ ਹਾਸਲ ਕਰਨ ਵਾਲੇ ਹੋਰ ਉਮੀਦਵਾਰਾਂ ਵਿਚ ਸਾਰਥਕ ਮਹੇਸ਼ਵਰੀ (ਹਰਿਆਣਾ), ਕੁਸ਼ਾਗਰ ਸ੍ਰੀਵਾਸਤਵ (ਝਾਰਖੰਡ), ਮ੍ਰਿਣਾਲ ਗਰਗ (ਪੰਜਾਬ), ਸਨੇਹਾ ਪਾਰੀਕ (ਅਸਾਮ), ਬੋਆ ਹਰਸੇਨ ਸਾਤਵਿਕ (ਕਰਨਾਟਕ) ਅਤੇ ਸੌਮਿਤਰਾ ਗਰਗ ਅਤੇ ਕਨਿਸ਼ਕ ਸ਼ਰਮਾ (ਉੱਤਰ ਪ੍ਰਦੇਸ਼) ਹਨ। NTA ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰੀਖਿਆ ਦੇ ਦੋ ਸੈਸ਼ਨਾਂ ਲਈ 10.26 ਲੱਖ ਤੋਂ ਵੱਧ ਉਮੀਦਵਾਰਾਂ ਨੇ ਰਜਿਸਟਰਡ ਕੀਤਾ ਸੀ।
NTA ਮੁਤਾਬਕ ਪ੍ਰੀਖਿਆ ’ਚ ਪੂਰੇ 100 ਅੰਕ ਹਾਸਲ ਕਰਨ ਵਾਲਿਆਂ ’ਚ ਸਭ ਤੋਂ ਵੱਧ ਪ੍ਰੀਖਿਆਰਥੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਹਨ। ਰਾਜਸਥਾਨ ਇਸ ਮਾਮਲੇ ’ਚ ਤੀਜੇ ਸਥਾਨ ’ਤੇ ਰਿਹਾ ਅਤੇ ਉੱਤਰ ਪ੍ਰਦੇਸ਼ ਦੇ 2 ਪ੍ਰੀਖਿਆਰਥੀ ਨੇ 100 ਅੰਕ ਹਾਸਲ ਕੀਤੇ।
ਹਿਮਾਚਲ ਪ੍ਰਦੇਸ਼ : ਚੰਬਾ 'ਚ ਬੱਦਲ ਫਟਣ ਨਾਲ ਇਕ ਦੀ ਮੌਤ, ਕੁਝ ਮਕਾਨ ਖ਼ਾਲੀ ਕਰਵਾਏ
NEXT STORY