ਜਹਾਨਾਬਾਦ : ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਬਾਬਾ ਸਿੱਧੇਸ਼ਵਰ ਨਾਥ ਮੰਦਰ 'ਚ ਭਗਦੜ ਵਿਚ 6 ਔਰਤਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ ਸਨ, ਇਸ ਸਿਲਸਿਲੇ ਵਿਚ ਪੁਲਸ ਨੇ ਮੰਗਲਵਾਰ ਨੂੰ ਇਕ ਫੁੱਲ ਵੇਚਣ ਵਾਲੇ ਨੂੰ ਗ੍ਰਿਫਤਾਰ ਕੀਤਾ। ਜਹਾਨਾਬਾਦ ਦੀ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਅਲੰਕ੍ਰਿਤਾ ਪਾਂਡੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਖਦੂਮਪੁਰ ਬਲਾਕ ਦੇ ਬਰਾਵਰ ਪਹਾੜੀਆਂ 'ਤੇ ਸਥਿਤ ਮੰਦਰ ਦੇ ਨੇੜੇ ਫੁੱਲ ਵਿਕਰੇਤਾਵਾਂ ਅਤੇ ਕੁਝ ਕਨਵਾਰੀਆਂ ਵਿਚਾਲੇ ਝੜਪ ਤੋਂ ਬਾਅਦ ਭਗਦੜ ਮਚ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਇਹ ਪਹਿਲੀ ਗ੍ਰਿਫ਼ਤਾਰੀ ਹੈ।
ਡੀਐੱਮ ਨੇ ਦੱਸਿਆ ਕਿ ਪੁਲਸ ਘਟਨਾ 'ਚ ਕਥਿਤ ਭੂਮਿਕਾ ਲਈ ਦੋ-ਤਿੰਨ ਹੋਰ ਫੁੱਲ ਵਿਕਰੇਤਾਵਾਂ ਦੀ ਵੀ ਭਾਲ ਕਰ ਰਹੀ ਹੈ। ਉਹ ਫਰਾਰ ਹਨ। ਬਰਾਵੜ ਪਹਾੜੀ 'ਤੇ ਸਥਿਤ ਉਕਤ ਮੰਦਰ ਕੰਪਲੈਕਸ ਦੇ ਪੂਰੇ ਖੇਤਰ ਨੂੰ ਹੁਣ ਵਿਕਰੇਤਾ ਮੁਕਤ ਖੇਤਰ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗ੍ਰਿਫਤਾਰੀ ਵੀਡੀਓ ਦੇ ਵਿਸ਼ਲੇਸ਼ਣ ਤੇ ਪੀੜਤਾਂ ਤੇ ਘਟਨਾ ਸਮੇਂ ਮੌਜੂਦ ਲੋਕਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕੀਤੀ ਗਈ ਹੈ। ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਬਾਬਾ ਸਿੱਧੇਸ਼ਵਰ ਨਾਥ ਮੰਦਰ 'ਚ ਮਚੀ ਭਗਦੜ 'ਚ ਛੇ ਔਰਤਾਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਤੇ 16 ਹੋਰ ਜ਼ਖ਼ਮੀ ਹੋ ਗਏ। ਹਿੰਦੂਆਂ ਦੇ ਪਵਿੱਤਰ ਮਹੀਨੇ ਸਾਵਨ ਦੇ ਸੋਮਵਾਰ ਨੂੰ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰ 'ਚ ਜਲ ਚੜ੍ਹਾਉਣ ਲਈ ਇਕੱਠੇ ਹੋਏ ਸਨ। ਜਹਾਨਾਬਾਦ ਪੁਲਸ ਨੇ ਮੰਗਲਵਾਰ ਤੋਂ ਉਕਤ ਮਾਰਗ 'ਤੇ ਅਤੇ ਮੰਦਰ ਕੰਪਲੈਕਸ ਦੇ ਨੇੜੇ 100 ਵਾਧੂ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਡੀਐੱਮ ਨੇ ਕਿਹਾ ਕਿ ਇਸ ਤੋਂ ਇਲਾਵਾ, ਕਿਸੇ ਅਣਸੁਖਾਵੀਂ ਘਟਨਾ ਦੀ ਸਥਿਤੀ ਵਿੱਚ ਇੱਕ ਅਸਥਾਈ ਮੈਡੀਕਲ ਸੈਂਟਰ ਵੀ ਖੋਲ੍ਹਿਆ ਜਾ ਰਿਹਾ ਹੈ... ਇਹ ਅੱਜ ਤੋਂ ਚਾਲੂ ਹੋ ਜਾਵੇਗਾ। ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਦਿਖ ਰਿਹਾ ਹੈ ਕਿ ਕਿਵੇਂ ਮੰਦਰ ਵਿਚ ਭਾਜੜ ਮਚੀ। ਵੀਡੀਓ ਵਿਚ ਦਿਖ ਰਿਹਾ ਹੈ ਕਿ ਕਿਵੇਂ ਭਗਤ ਭਾਰੀ ਗਿਣਤੀ ਵਿਚ ਮੰਦਰ ਦੀ ਪਤਲੀ ਗਲੀ ਤੋਂ ਬਾਹਰ ਆਉਣ ਲਈ ਸੰਘਰਸ਼ ਕਰ ਰਹੇ ਸਨ।
ਬੰਗਲਾਦੇਸ਼ ਤੋਂ ਉੱਡ ਕੇ ਆਇਆ ਗਿਰਝ, ਪੈਰ 'ਚ ਬੰਨ੍ਹੇ ਛੱਲੇ 'ਤੇ ਲਿਖਿਆ ਸੀ ਖ਼ਾਸ ਮੈਸੇਜ
NEXT STORY