ਸੂਰਤ (ਭਾਸ਼ਾ)- ਗੁਜਰਾਤ 'ਚ ਸੂਰਤ ਸ਼ਹਿਰ ਦੇ ਇਕ ਜੌਹਰੀ ਨੇ ਹਾਲ 'ਚ ਹੋਈਆਂ ਰਾਜ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 156 ਗ੍ਰਾਮ ਭਾਰੀ ਸੋਨੇ ਦੀ ਮੂਰਤੀ ਬਣਾਈ ਹੈ। ਗਹਿਣੇ ਨਿਰਮਾਤਾ ਕੰਪਨੀ 'ਰਾਧਿਕਾ ਚੇਨਜ਼' ਦੇ ਮਾਲਕ ਬਸੰਤ ਬੋਹਰਾ ਨੇ ਕਿਹਾ ਕਿ 18 ਕੈਰੇਟ ਦੇ ਸੋਨੇ ਨਾਲ ਬਣੀ ਇਹ ਮੂਰਤੀ 156 ਗ੍ਰਾਮ ਭਾਰੀ ਹੈ। ਕਿਉਂਕਿ ਪਿਛਲੇ ਸਾਲ ਦਸੰਬਰ 'ਚ ਭਾਜਪਾ ਨੇ ਗੁਜਰਾਤ ਵਿਧਾਨ ਸਭਾ ਦੀਆਂ 182 'ਚੋਂ 156 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਕਈ ਲੋਕ ਮੋਦੀ ਦੀ ਇਸ ਮੂਰਤੀ ਨੂੰ ਖਰੀਦਣ ਦੀ ਦਿਲਚਸਪੀ ਦਿਖਾ ਰਹੇ ਹਨ ਪਰ ਜੌਹਰੀ ਨੇ ਅਜੇ ਤੱਕ ਇਸ ਨੂੰ ਵੇਚਣ ਦਾ ਫ਼ੈਸਲਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : 'ਵਾਟਰ ਵਾਰ' ਦੀ ਤਿਆਰੀ 'ਚ ਚੀਨ, ਭਾਰਤ ਨੇ ਪਲਟਵਾਰ ਲਈ ਬਣਾਈ ਖ਼ਾਸ ਯੋਜਨਾ
ਬੋਹਰਾ ਨੇ ਕਿਹਾ,''ਮੈਂ ਨਰਿੰਦਰ ਮੋਦੀ ਦਾ ਪ੍ਰਸ਼ੰਸਕ ਹਾਂ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਦੇ ਤੌਰ 'ਤੇ ਕੁਝ ਬਣਾਉਣਾ ਚਾਹੁੰਦਾ ਸੀ। ਸਾਡੇ ਕਾਰਖਾਨੇ 'ਚ ਇਸ ਮੂਰਤੀ ਨੂੰ ਬਣਾਉਣ 'ਚ ਲਗਭਗ 20 ਕਾਰੀਗਰਾਂ ਨੂੰ ਲਗਭਗ 3 ਮਹੀਨਿਆਂ ਦਾ ਸਮਾਂ ਲੱਗਾ। ਮੈਂ ਅੰਤਿਮ ਨਤੀਜੇ ਨਾਲ ਸੰਤੁਸ਼ਟ ਹਾਂ। ਇਸ ਦੀ ਕੋਈ ਕੀਮਤ ਤੈਅ ਨਹੀਂ ਹੈ, ਕਿਉਂਕਿ ਇਹ ਅਜੇ ਵਿਕਰੀ ਲਈ ਨਹੀਂ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ : ਕਾਰ 354 ਫੁੱਟ ਡੂੰਘੀ ਖੱਡ 'ਚ ਡਿੱਗੀ, 2 ਨੌਜਵਾਨਾਂ ਦੀ ਮੌਤ
NEXT STORY