ਰਾਂਚੀ- ਝਾਰਖੰਡ ਰਾਜ ਸਭਾ ਚੋਣਾਂ ਵਿਚ ਦੋ ਸੀਟਾਂ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ ਚੋਣ ਕਮਿਸ਼ਨ ਨੇ ਆਜ਼ਾਦ ਉਮੀਦਵਾਰ ਪਰਿਮਲ ਨਾਥਵਾਨੀ ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਥਿਤ ਤੌਰ ’ਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਵਿਚ ਤਿੰਨ ਨੁਕਤਿਆਂ ’ਤੇ ਇਤਰਾਜ਼ ਉਠਾਏ ਗਏ ਸਨ, ਜਿਸ ਕਾਰਨ ਵਿਧਾਨ ਸਭਾ ਇੰਚਾਰਜ ਸਕੱਤਰ ਅਤੇ ਰਿਟਰਨਿੰਗ ਅਫਸਰ ਰਣਜੀਤ ਕੁਮਾਰ ਨੇ ਉਨ੍ਹਾਂ ਦੀ ਨਾਮਜ਼ਦਗੀ ਨੂੰ ਫਿਲਹਾਲ ਹੋਲਡ ’ਤੇ ਰੱਖਿਆ ਸੀ। ਬਾਅਦ ਵਿਚ ਪਰਿਮਲ ਨਾਥਵਾਨੀ ਤੋਂ ਇਨ੍ਹਾਂ ਨੁਕਤਿਆਂ ’ਤੇ ਸਪੱਸ਼ਟੀਕਰਨ ਮੰਗਿਆ ਗਿਆ। ਰਿਟਰਨਿੰਗ ਅਫਸਰ ਨਾਥਵਾਨੀ ਦੇ ਜਵਾਬਾਂ ਤੋਂ ਸੰਤੁਸ਼ਟ ਹੋਏ ਜਿਸ ਤੋਂ ਬਾਅਦ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਨੂੰ ਜਾਇਜ਼ ਐਲਾਨ ਦਿੱਤਾ ਗਿਆ। ਨਾਲ ਹੀ ਕਾਂਗਰਸ ਵੱਲੋਂ ਉਠਾਏ ਗਏ ਇਤਰਾਜ਼ਾਂ ਨੂੰ ਖਾਰਿਜ ਕਰ ਦਿੱਤਾ ਗਿਆ।
ਹੁਣ ਤਿੰਨ ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚ ਜੇ. ਐੱਮ. ਐੱਮ. ਉਮੀਦਵਾਰ ਬੈਦਿਆਨਾਥ ਰਾਮ, ਕਾਂਗਰਸੀ ਉਮੀਦਵਾਰ ਪ੍ਰਣਵ ਝਾਅ ਅਤੇ ਭਾਜਪਾ ਸਮਰਥਿਤ ਆਜ਼ਾਦ ਉਮੀਦਵਾਰ ਪਰਿਮਲ ਨਾਥਵਾਨੀ ਸ਼ਾਮਲ ਹਨ। ਸਿਆਸੀ ਸਮੀਕਰਨਾਂ ਨੂੰ ਦੇਖਦੇ ਹੋਏ ਸੱਤਾਧਾਰੀ ਗੱਠਜੋੜ ਦੇ ਵਿਧਾਨ ਸਭਾ ਵਿਚ 56 ਵਿਧਾਇਕ ਹਨ, ਜਿਸ ਦੇ ਆਧਾਰ ’ਤੇ ਗੱਠਜੋੜ ਦੋਵਾਂ ਸੀਟਾਂ ਜਿੱਤਣ ਦੀ ਸਥਿਤੀ ਵਿਚ ਦਿਖਾਈ ਦਿੰਦਾ ਹੈ। ਹਾਲਾਂਕਿ ਨਾਥਵਾਨੀ ਦੇ ਚੋਣ ਮੈਦਾਨ ਵਿਚ ਆਉਣ ਨਾਲ ਮੁਕਾਬਲਾ ਦਿਲਚਸਪ ਹੋ ਗਿਆ ਹੈ ਅਤੇ ਕਰਾਸ-ਵੋਟਿੰਗ ਦੀ ਸੰਭਾਵਨਾ ਬਾਰੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਰਿਵਾਰਕ ਝਗੜਿਆਂ ਨੇ ਧਾਰ ਲਿਆ ਖ਼ੂਨੀ ਰੂਪ ! ਭਰਾਵਾਂ ਨੇ ਹੀ ਕਰ'ਤਾ ਭਰਾ ਦਾ ਕਤਲ
NEXT STORY