ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਇਟਾਵਾ ਅਤੇ ਆਜ਼ਮਗੜ੍ਹ ਜ਼ਿਲ੍ਹਿਆਂ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਾਮੂਲੀ ਪਰਿਵਾਰਕ ਝਗੜੇ ਖੂਨੀ ਝੜਪਾਂ 'ਚ ਬਦਲ ਗਏ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਟਾਵਾ ਦੇ ਵੈਦਪੁਰਾ ਥਾਣਾ ਖੇਤਰ ਅਧੀਨ ਅਧਿਆਪੁਰਾ ਪਿੰਡ ਵਿਚ ਕਥਿਤ ਤੌਰ ’ਤੇ ਨਸ਼ੇ ਵਿਚ ਧੁੱਤ ਵੱਡੇ ਭਰਾ ਸ਼ਿਵਸ਼ੰਕਰ ਨੇ ਛੋਟੇ ਭਰਾ ਸੁਸ਼ੀਲ (35) ’ਤੇ ਡਾਂਗ, ਇੱਟਾਂ ਤੇ ਦਾਤੀ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਸੁਸ਼ੀਲ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਹਾਜ਼ 'ਚ ਹੋਈ 'ਗ਼ਲਤੀ' ਕਾਰਨ ਔਰਤ ਨੂੰ 2.61 ਕਰੋੜ ਰੁਪਏ ਦੇਵੇਗੀ ਏਅਰਲਾਈਨ ! ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ
ਓਧਰ ਆਜ਼ਮਗੜ੍ਹ ਦੇ ਮੇਨਹਾਜਪੁਰ ਥਾਣਾ ਖੇਤਰ ਅਧੀਨ ਆਉਂਦੇ ਕਰਸਾਦਾ ਪਿੰਡ ਵਿਚ ਜੱਦੀ ਜਾਇਦਾਦ ਨੂੰ ਲੈ ਕੇ ਦੋ ਭਰਾਵਾਂ ਵਿਚ ਝਗੜਾ ਹਿੰਸਕ ਹੋ ਗਿਆ। ਦੋਸ਼ ਹੈ ਕਿ ਵੱਡੇ ਭਰਾ ਜਗਦੀਸ਼ ਵਿਸ਼ਵਕਰਮਾ ਨੇ ਛੋਟੇ ਭਰਾ ਓਮ ਪ੍ਰਕਾਸ਼ ਵਿਸ਼ਵਕਰਮਾ ਦੇ ਸਿਰ ’ਤੇ ਡਾਂਗ ਨਾਲ ਵਾਰ ਕਰ ਦਿੱਤਾ। ਗੰਭੀਰ ਰੂਪ ਵਿਚ ਜ਼ਖ਼ਮੀ ਓਮ ਪ੍ਰਕਾਸ਼ ਦੀ ਹਸਪਤਾਲ ’ਚ ਜ਼ੇਰੇ ਇਲਾਜ ਮੌਤ ਹੋ ਗਈ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਅਤੇ ਸਬੂਤਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 'ਪੈਟਰੋਲ' ਦੀਆਂ ਵਧਦੀਆਂ ਕੀਮਤਾਂ ਵਿਚਾਲੇ ਸਰਕਾਰ ਨੇ ਐਕਸਾਈਜ਼ ਡਿਊਟੀ ਬਾਰੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਮ ਮੰਦਰ ਦੇ ਚੜ੍ਹਾਵੇ 'ਚ ਗੜਬੜੀ ! PMO ਨੇ ਟਰੱਸਟ ਤੋਂ ਮੰਗੀ ਰਿਪੋਰਟ
NEXT STORY