ਝਾਰਖੰਡ— ਇੱਥੋਂ ਦੇ ਪੂਰਬੀ ਸਿੰਘਭੂਮ ਜ਼ਿਲੇ ਦੇ ਘਾਟਸ਼ਿਲਾ ਦੇ ਚਾਕੁਲੀਆ ਕਾਟਾਸ਼ੋਲ ਪਿੰਡ ਦੇ ਰਹਿਣ ਵਾਲੇ ਅਰੁਣ ਪਾਲ ਅਤੇ ਕਿਸ਼ੋਰੀ ਪਾਲ ਦਾ ਦਾਅਵਾ ਹੈ ਕਿ ਪਾਕਿਸਤਾਨ ਤੋਂ ਆਈ ਗੀਤਾ ਉਨ੍ਹਾਂ ਦੀ ਬੇਟੀ ਹੈ। ਅਰੁਣ ਪਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਬੇਟੀ 9 ਸਾਲ ਦੀ ਸੀ, ਉਦੋਂ ਜਮਸ਼ੇਦਪੁਰ ਦੇ ਸਾਲਗਾਝੁਰੀ ਰੇਲਵੇ ਸਟੇਸ਼ਨ ਤੋਂ ਗਵਾਚ ਗਈ ਸੀ। ਬੇਟੀ ਦੇ ਲਾਪਤਾ ਹੋਏ ਹੁਣ ਕਰੀਬ 23-24 ਸਾਲ ਹੋ ਗਏ ਹਨ। ਅਰੁਣ ਪਾਲ ਨੇ ਦੱਸਿਆ ਕਿ ਸ਼ੁਰੂਆਤ 'ਚ 7 ਸਾਲ ਤੱਕ ਆਪਣੀ ਬੇਟੀ ਦੀ ਭਾਲ ਕੀਤੀ ਸੀ ਪਰ ਜਦੋਂ ਨਹੀਂ ਮਿਲੀ ਤਾਂ ਉਨ੍ਹਾਂ ਨੇ ਥੱਕ ਹਾਰ ਕੇ ਭਾਲ ਕਰਨੀ ਛੱਡ ਦਿੱਤੀ। ਗੀਤਾ ਨੂੰ ਸਾਲ 2015 'ਚ ਪਾਕਿਸਤਾਨ ਤੋਂ ਭਾਰਤ ਲਿਆਂਦਾ ਗਿਆ ਸੀ। ਭਾਰਤ ਆਉਣ ਦੇ ਬਾਅਦ ਤੋਂ ਗੀਤਾ ਇੰਦੌਰ ਦੇ ਗੂੰਗੇ-ਬੋਲਿਆਂ ਲਈ ਚਲਾਈ ਜਾ ਰਹੀ ਸੰਸਥਾ 'ਚ ਰਹਿ ਰਹੀ ਹੈ।
ਅਰੁਣ ਪਾਲ ਨੇ ਦੱਸਿਆ ਕਿ ਉਨ੍ਹਾਂ ਕੋਲ ਆਪਣੀ ਬੇਟੀ ਦੀ ਕੋਈ ਤਸਵੀਰ ਵੀ ਨਹੀਂ ਹੈ। ਬੇਟੀ ਦੇ ਲਾਪਤਾ ਹੋਣ ਦੀ ਸੂਚਨਾ ਵੀ ਉਨ੍ਹਾਂ ਨੇ ਕਿਸੇ ਥਾਣੇ 'ਚ ਦਰਜ ਨਹੀਂ ਕਰਵਾਈ ਸੀ। ਅਰੁਣ ਪਾਲ ਦੀਆਂ 2 ਬੇਟੀਆਂ ਅਤੇ ਇਕ ਬੇਟਾ ਹੈ, ਇਸ ਗੱਲ ਦਾ ਜ਼ਿਕਰ ਪਿੰਡ ਵਾਲੇ ਵੀ ਕਰਦੇ ਹਨ। ਅਰੁਣ ਪਾਲ ਦੀ ਵੱਡੀ ਬੇਟੀ ਗੀਤਾ ਬਾਰੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਟੁੱਟਿਆ-ਫੁੱਟਿਆ ਬੋਲ ਪਾਉਂਦੀ ਸੀ ਪਰ ਪਿੰਡ ਦੇ ਸਾਰੇ ਲੋਕ ਉਸ ਨੂੰ ਗੂੰਗੀ ਬੋਲ ਕੇ ਹੀ ਬੁਲਾਉਂਦੇ ਸਨ। ਪਾਕਿਸਤਾਨ ਤੋਂ ਆਈ ਗੀਤਾ ਨੂੰ ਮਿਲਣ ਲਈ ਅਰੁਣ ਪਾਲ ਅਤੇ ਕਿਸ਼ੋਰੀ ਪਾਲ ਬੇਕਰਾਰ ਹਨ ਪਰ ਰੁਪਏ ਨਾ ਹੋਣ ਕਾਰਨ ਦਿੱਲੀ ਨਹੀਂ ਜਾ ਸਕਦੇ ਹਨ। ਉਨ੍ਹਾਂ ਨੇ ਪੱਤਰ ਦੇ ਮਾਧਿਅਮ ਨਾਲ ਸੁਸ਼ਮਾ ਸਵਰਾਜ ਨਾਲ ਗੀਤਾ ਨੂੰ ਆਪਣੀ ਬੇਟੀ ਹੋਣ ਦੀ ਗੱਲ ਵੀ ਕਹੀ ਹੈ। ਜਿਸ 'ਤੇ ਦਿੱਲੀ ਤੋਂ ਉਸ ਦੇ ਦਿੱਤੇ ਗਏ ਫੋਨ ਨੰਬਰ 'ਤੇ ਫੋਨ ਆਇਆ ਅਤੇ ਕਿਹਾ ਕਿ ਪਹਿਲੇ ਡੀ.ਐੱਨ.ਏ. ਟੈਸਟ ਕਰਵਾਉਣਾ ਹੋਵੇਗਾ। ਅਰੁਣ ਪਾਲ ਕਹਿੰਦੇ ਹਨ ਕਿ ਉਹ ਡੀ.ਐੱਨ.ਏ. ਟੈਸਟ ਲਈ ਤਿਆਰ ਹਨ। ਜੇਕਰ ਗਵਾਚੀ ਹੋਈ ਗੀਤਾ ਉਸ ਦੀ ਬੇਟੀ ਹੈ ਤਾਂ ਉਹ ਜ਼ਰੂਰ ਬੇਟੀ ਨੂੰ ਘਰ ਲਿਆਉਣਗੇ। ਬੇਟੀ ਨੂੰ ਗਵਾਚਣ ਦਾ ਗਮ ਉਨ੍ਹਾਂ ਨੂੰ ਅੱਜ-ਤੱਕ ਹੈ। ਗੀਤਾ ਦੇ ਪਿਤਾ ਹੋਣ ਦਾ ਦਾਅਵਾ ਕਰ ਰਹੇ ਅਰੁਣ ਪਾਲ ਨੇ ਕਿਹਾ ਕਿ ਜਦੋਂ ਗੀਤਾ ਗਵਾਚੀ ਸੀ, ਉਦੋਂ ਉਹ ਘੁਮਿਆਰ ਦਾ ਕੰਮ ਕਰਦੇ ਸਨ ਅਤੇ ਮਿੱਟੀ ਦੇ ਭਾਂਡੇ ਬਣਾਉਂਦੇ ਸਨ। ਮਿੱਟੀ ਦੇ ਘੜੇ ਨੂੰ ਦੇਖ ਕੇ ਸ਼ਾਇਦ ਕੁਝ ਗੀਤਾ ਨੂੰ ਯਾਦ ਆ ਸਕੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਿੱਟੀ ਦੇ ਘੜੇ ਨਾਲ ਤਸਵੀਰ ਖਿੱਚਵਾ ਕੇ ਦਿੱਲੀ ਭੇਜੀ ਹੈ।
ਰਾਜਸਥਾਨ ਸਰਕਾਰ ਦਾ ਫਰਮਾਨ, ਸਕੂਲਾਂ ਵਿਚ ਮਾਰਕਸ਼ੀਟ ਦੇ ਨਾਲ ਦਿਓ ਸਰਕਾਰੀ 'ਪ੍ਰਾਪਤੀਆਂ' ਦੀ ਬੁੱਕਲੇਟ
NEXT STORY