ਰਾਂਚੀ (ਏਜੰਸੀ) - ਝਾਰਖੰਡ ਦੀਆਂ ਭਰਤੀ ਪ੍ਰੀਖਿਆਵਾਂ ’ਚ ਕਥਿਤ ਬੇਨਿਯਮੀਆਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਬੁੱਧਵਾਰ ਆਪਣਾ 26 ਦਿਨ ਪੁਰਾਣਾ ਪ੍ਰਦਰਸ਼ਨ ਖਤਮ ਕਰ ਦਿੱਤਾ। ਨਾਲ ਹੀ ਸੂਬਾ ਸਰਕਾਰ ਨੂੰ ਮੁੱਦਿਆਂ ਨੂੰ ਹੱਲ ਕਰਨ ਲਈ 2 ਮਹੀਨੇ ਦਾ ਸਮਾਂ ਦਿੱਤਾ। ਇਹ ਐਲਾਨ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ 22 ਭਰਤੀ ਪ੍ਰੀਖਿਆਵਾਂ ਰੱਦ ਕਰਨ ਤੇ 2014 ਤੋਂ ਰਾਜ ਲੋਕ ਸੇਵਾ ਕਮਿਸ਼ਨ ਤੇ ਇਕ ਆਊਟਸੋਰਸਡ ਏਜੰਸੀ ਵੱਲੋਂ ਆਯੋਜਿਤ 23 ਹੋਰ ਪ੍ਰੀਖਿਆਵਾਂ ਦੀ ਜਾਂਚ ਦੇ ਹੁਕਮ ਦੇਣ ਤੋਂ ਇਕ ਦਿਨ ਬਾਅਦ ਆਇਆ ਹੈ।
ਪੜ੍ਹੋ ਇਹ ਵੀ - ਖੁਦਾਈ ਦੌਰਾਨ ਢਹਿ-ਢੇਰੀ ਹੋਈ ਸੋਨੇ ਦੀ ਖਾਨ! 30 ਮਜ਼ਦੂਰਾਂ ਦੀ ਮੌਤ, ਮਲਬੇ ਹੇਠ ਦੱਬੇ ਕਈ ਲੋਕ
ਵਿਦਿਆਰਥੀਆਂ ਦੇ ਇਕ ਆਗੂ ਨੇ ਕਿਹਾ ਕਿ ਅਸੀਂ ਹੁਣ ਅੰਦੋਲਨ ਨੂੰ ਮੁਲਤਵੀ ਕਰ ਰਹੇ ਹਾਂ ਤੇ ਸਰਕਾਰ ਨੂੰ ਮੁੱਦਿਆਂ ਨੂੰ ਹੱਲ ਕਰਨ ਤੇ ਭਰਤੀ ਪ੍ਰੀਖਿਆ ’ਚ ਬੇਨਿਯਮੀਆਂ ਦੀ ਨਿਰਪੱਖ ਜਾਂਚ ਕਰਨ ਲਈ 2 ਮਹੀਨਿਆਂ ਦਾ ਸਮਾਂ ਦੇ ਰਹੇ ਹਾਂ। ਵਿਦਿਆਰਥੀਆਂ ਦੇ ਅੰਦੋਲਨ ਦੀ ਅਗਵਾਈ ਕਰ ਰਹੇ ਮੰਚ ਨੇ ਕਿਹਾ ਕਿ 3 ਪ੍ਰਦਰਸ਼ਨਕਾਰੀ ਰੂਪੇਸ਼ ਕੁਮਾਰ ਪਾਲ, ਸਵਿਤਾ ਕੁਮਾਰੀ ਤੇ ਰਾਹੁਲ ਕ੍ਰਾਂਤੀ ਜੋ ਇੱਥੇ ਜੈਪਾਲ ਸਿੰਘ ਮੁੰਡਾ ਸਟੇਡੀਅਮ ’ਚ ਚੱਲ ਰਹੇ ਪ੍ਰਦਰਸ਼ਨ ਦੌਰਾਨ 15 ਦਿਨਾਂ ਤੋਂ ਭੁੱਖ ਹੜਤਾਲ ’ਤੇ ਸਨ, ਨੇ ਬੁੱਧਵਾਰ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ।
ਪੜ੍ਹੋ ਇਹ ਵੀ - ਸਾਉਣ ਦੇ ਮੇਲੇ 'ਚ ਟੁੱਟ ਗਿਆ ਝੂਲਾ! ਮਚਿਆ ਚੀਕ-ਚਿਹਾੜਾ, ਘਟਨਾ ਦੀ ਵੀਡੀਓ ਹੋਈ ਵਾਇਰਲ
ਮੰਚ ਦੇ ਨੇਤਾ ਰਵਿੰਦਰ ਪਾਸਵਾਨ ਨੇ ਕਿਹਾ ਕਿ 26 ਦਿਨਾਂ ਦੇ ਵਿਦਿਆਰਥੀ ਪ੍ਰਦਰਸ਼ਨ ਦੇ ਦਬਾਅ ਹੇਠ ਝਾਰਖੰਡ ਸਰਕਾਰ ਨੇ 22 ਭਰਤੀ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਤੇ 23 ਹੋਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਬੁਲਾਰੇ ਪਿਊਸ਼ ਕੁਮਾਰ ਸਿੰਘ ਨੇ ਕਿਹਾ ਕਿ ਜੇ ਮੁੱਦਿਆਂ ਦਾ ਹੱਲ ਨਾ ਹੋਇਆ ਤਾਂ ਉਹ ਵੱਡਾ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਪੜ੍ਹੋ ਇਹ ਵੀ - ਜਿਊਂਦੇ ਪੁੱਤਰ ਦਾ ਮਾਂ ਨੇ ਬਣਵਾ 'ਤਾ Death ਸਰਟੀਫਿਕੇਟ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'13041 ਕਰੋੜ ਦੇ ਰੇਲ-ਰੋਡ ਪ੍ਰਾਜੈਕਟ ਪ੍ਰਵਾਨ, ਹਾਵੜਾ-ਚੇਨਈ ਰੂਟ ’ਤੇ ਵਧਣਗੀਆਂ ਲਾਈਨਾਂ', ਮੋਦੀ ਮੰਤਰੀ ਮੰਡਲ ਦੇ ਫੈਸਲੇ
NEXT STORY