ਇੰਝ ਲਗਦਾ ਹੈ ਕਿ ਭਾਜਪਾ ਨੂੰ ਆਪਣੇ ਸਹਿਯੋਗੀਆਂ ਪ੍ਰਤੀ ਅਚਾਨਕ ਪਿਆਰ ਤੇ ਸਭ ਤੋਂ ਵੱਧ ਉਨ੍ਹਾਂ ਦੀ ਖੂਬੀ ਦਾ ਅਹਿਸਾਸ ਹੋ ਗਿਆ ਹੈ। ਪਾਰਟੀ ਲੀਡਰਸ਼ਿਪ ਸਪੱਸ਼ਟ ਸੰਕੇਤ ਭੇਜ ਰਹੀ ਹੈ ਕਿ ਉਹ ਉਨ੍ਹਾਂ ਨੂੰ ਸੁਣਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਨੂੰ ਇਕ ਅਜਿਹੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ।
ਬਿਹਾਰ ’ਚ ਉਪੇਂਦਰ ਕੁਸ਼ਵਾਹਾ ਦੇ ਪਰਿਵਾਰ ਵੱਲ ਭਾਜਪਾ ਦੇ ਇਸ਼ਾਰੇ ਜਿਸ ’ਚ ਉਨ੍ਹਾਂ ਦੇ ਪੁੱਤਰ ਨੂੰ ਵਿਧਾਨ ਪ੍ਰੀਸ਼ਦ ’ਚ ਭੇਜਣਾ ਸ਼ਾਮਲ ਹੈ, ਨੇ ਵੀ ਕਾਫ਼ੀ ਚਰਚਾ ਛੇੜ ਦਿੱਤੀ ਹੈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ 20 ਜੁਲਾਈ ਤੋਂ ਸੰਸਦ ਸੈਸ਼ਨ ਲਈ ਦਿੱਲੀ ’ਚ ਸਨ। ਭਾਜਪਾ ਨੇ ਅਚਾਨਕ ਉਨ੍ਹਾਂ ਨੂੰ ਮੀਟਿੰਗ ਲਈ ਬੁਲਾਉਣ ਦੀ ਲੋੜ ਮਹਿਸੂਸ ਕੀਤੀ। ਸਿਅਾਸੀ ਨਿਰੀਖਕਾਂ ਕੋਲੋਂ ਟਾਈਮਿੰਗ ਲੁਕੀ ਹੋਈ ਨਹੀਂ ਹੈ। ਸੰਕੇਤ ਛੋਟੇ ਪਰ ਸਪੱਸ਼ਟ ਹਨ।
ਦੋ ਕਾਰਕਾਂ ਨੇ ਭੂਮਿਕਾ ਨਿਭਾਈ ਜਾਪਦੀ ਹੈ। ਕੁਝ ਸਮਾਂ ਪਹਿਲਾਂ ਹੋਈਆਂ ਉਪ ਚੋਣਾਂ ’ਚ ਭਾਜਪਾ ਨੂੰ ਅਚਾਨਕ ਲੱਗੇ ਝਟਕੇ ਅਤੇ ਅਭਿਜੀਤ ਦੀਪਕੇ ਦੀ ਅਗਵਾਈ ਵਾਲੀ ਸੀ. ਜੇ. ਪੀ. ਮੁਹਿੰਮ ਦੀ ਹੈਰਾਨੀਜਨਕ ਸਫਲਤਾ ਨੇ ਵਿਖਾਇਆ ਕਿ ਸਥਾਪਤ ਪਾਰਟੀਆਂ ਤੋਂ ਬਾਹਰ ਵੀ ਥਾਂ ਮੌਜੂਦ ਹੈ।
ਭਾਜਪਾ ਯੂ. ਪੀ. ਵਿਧਾਨ ਸਭਾ ਚੋਣਾਂ ’ਚ ਸਹਿਯੋਗੀਆਂ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਦਾਰਵਾਦੀ ਵਿਨੋਦ ਤਾਵੜੇ ਨੂੰ ਉੱਤਰ ਪ੍ਰਦੇਸ਼ ਦਾ ਇੰਚਾਰਜ ਨਿਯੁਕਤ ਕਰਨਾ ਇਸ ਸੋਚ ਦਾ ਸੰਕੇਤ ਹੈ। ਇੰਝ ਲੱਗਦਾ ਹੈ ਕਿ ਭਾਜਪਾ ਨੂੰ ਅਹਿਸਾਸ ਹੋ ਗਿਆ ਹੈ ਕਿ ਦਬਦਬੇ ਦਾ ਮਤਲਬ ਇਹ ਨਹੀਂ ਕਿ ਉਹ ਸਹਿਯੋਗੀਆਂ, ਵੋਟਰਾਂ ਜਾਂ ਉੱਭਰ ਰਹੀਆਂ ਸਿਅਾਸੀ ਤਾਕਤਾਂ ਨੂੰ ਹਲਕਾ ਸਮਝ ਸਕਦੀ ਹੈ। ਇਸ ਲਈ ਹੁਣ ਭਾਜਪਾ ਸ਼ਾਂਤੀ ਮਿਸ਼ਨ ਵੱਲ ਹੈ ਤੇ ਉਸ ਨੇ ਉਨ੍ਹਾਂ ਨੂੰ ਗਲੇ ਲਾਉਣਾ ਸ਼ੁਰੂ ਕਰ ਦਿੱਤਾ ਹੈ। ਜੈੱਨ-ਜ਼ੀ ਤੇ ਜਨਰਲ-ਅਲਫ਼ਾ ਦੇ ਵਿਰੋਧ ਨੇ ਵੀ ਪਾਰਟੀ ਦੇ ਰੁਖ਼ ਨੂੰ ਨਰਮ ਕਰ ਦਿੱਤਾ ਹੈ।
ਪਾਕਿਸਤਾਨ ਖ਼ਿਲਾਫ਼ ਭਾਰਤ ਦਾ ਇਕ ਹੋਰ ਵੱਡਾ ਐਕਸ਼ਨ ! ਹਾਈ ਕਮਿਸ਼ਨ ਦੇ ਬਾਹਰ ਚਲਾਇਆ ਬੁਲਡੋਜ਼ਰ
NEXT STORY