ਝਾਰਖੰਡ (ਭਾਸ਼ਾ)— ਝਾਰਖੰਡ ਦੇ ਰਾਮਗੜ੍ਹ ਜ਼ਿਲੇ ਵਿਚ ਬੁੱਧਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਵਿਚ 5 ਵਾਹਨ ਸ਼ਾਮਲ ਸਨ। ਪੁਲਸ ਮੁਤਾਬਕ ਰਾਮਗੜ੍ਹ ਥਾਣਾ ਖੇਤਰ ਦੇ ਰਾਸ਼ਟਰੀ ਹਾਈਵੇਅ-33 'ਤੇ ਹੋਏ ਭਿਆਨਕ ਹਾਦਸੇ ਵਿਚ ਦੋ ਟ੍ਰੇਲਰ ਟਰੱਕ, ਇਕ ਟਰੱਕ, ਇਕ ਮਿੰਨੀ ਟਰੱਕ ਅਤੇ ਇਕ ਯਾਤਰੀ ਵਾਹਨ ਸ਼ਾਮਲ ਸੀ।
ਰਾਮਗੜ੍ਹ ਪੁਲਸ ਥਾਣੇ ਦੇ ਮੁਖੀ ਵਿਪਿਨ ਕੁਮਾਰ ਨੇ ਕਿਹਾ ਕਿ ਯਾਤਰੀ ਵਾਹਨ ਦੇ 5 ਯਾਤਰੀ ਅਤੇ ਟ੍ਰੇਲਰ ਟਰੱਕ ਦੇ ਇਕ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 12 ਜ਼ਖਮੀਆਂ ਵਿਚੋਂ 5 ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਰਾਂਚੀ ਸਥਿਤ ਇਕ ਹਸਪਤਾਲ ਵਿਚ ਲਿਜਾਇਆ ਗਿਆ ਹੈ। ਉੱਥੇ ਹੀ ਬਾਕੀ ਦੇ ਜ਼ਖਮੀਆਂ ਨੂੰ ਸਦਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਰਾਹੁਲ ਨੇ ਫਿਰ ਮੰਗੀ ਪੀ.ਐੱਮ. ਮੋਦੀ ਤੋਂ ਡਿਗਰੀ
NEXT STORY