ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਵਿਚ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਦੀਆਂ ਧੀਆਂ ਆਪਣੇ ਹੀ ਲੋਕਾਂ ਦੀ ਸਿਆਸੀ ਵਿਰਾਸਤ ਨੂੰ ਅੱਗੇ ਤੋਰ ਰਹੀਆਂ ਹਨ। ਕਈਆਂ ਨੇ ਆਪਣੇ ਮਾਤਾ-ਪਿਤਾ ਦੀ ਸਿਆਸੀ ਵਿਰਾਸਤ ਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ, ਜਦੋਂ ਕਿ ਕੁਝ ਖੁਦ ਹੀ ਚੋਣ ਮੈਦਾਨ ਵਿਚ ਉਤਰ ਕੇ ਪਰਿਵਾਰ ਦਾ ਮਾਣ ਵਧਾਉਣ ਵਿਚ ਲੱਗੀਆਂ ਹੋਈਆਂ ਹਨ। ਇਸ ਮਾਮਲੇ ਵਿਚ ਸਮਾਜਵਾਦੀ ਪਾਰਟੀ (ਸਪਾ) ਬਾਕੀ ਪਾਰਟੀਆਂ ਤੋਂ ਅੱਗੇ ਹੈ। ਸਪਾ ਨੇ ਧੀਆਂ ਨੂੰ ਲੋਕ ਸਭਾ ਦੀਆਂ ਟਿਕਟਾਂ ਦੇ ਕੇ ਭਰੋਸਾ ਪ੍ਰਗਟਾਇਆ ਹੈ। ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਮੈਨਪੁਰੀ ਤੋਂ ਚੋਣ ਲੜ ਰਹੀ ਹੈ। ਮੈਨਪੁਰੀ ਵੱਲੋਂ ਇਹ ਉਸ ਦੀ ਦੂਜੀ ਪਾਰੀ ਹੈ। ਇਸ ਵਾਰ ਉਨ੍ਹਾਂ ਦੀ ਧੀ ਅਦਿਤੀ ਯਾਦਵ ਵੀ ਮਾਂ ਲਈ ਜਨਤਾ ਦੇ ਵਿਚਕਾਰ ਜਾ ਕੇ ਵੋਟ ਮੰਗ ਰਹੀ ਹੈ। ਅਦਿਤੀ ਦੇ ਪ੍ਰਚਾਰ ਕਾਰਨ ਡਿੰਪਲ ਯਾਦਵ ਨੂੰ ਵੋਟਰਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ।
ਅਫਜਾਲ ਅੰਸਾਰੀ ਦੀ ਬੇਟੀ ਨੁਸਰਤ ਅੰਸਾਰੀ
ਗਾਜ਼ੀਪੁਰ ਤੋਂ 5 ਵਾਰ ਵਿਧਾਇਕ ਅਤੇ ਦੋ ਵਾਰ ਸੰਸਦ ਮੈਂਬਰ ਬਣੇ ਸਮਾਜਵਾਦੀ ਪਾਰਟੀ ਉਮੀਦਵਾਰ ਅਫਜ਼ਲ ਅੰਸਾਰੀ ਨੇ ਵੀ ਆਪਣੀ ਧੀ ਨੁਸਰਤ ਅੰਸਾਰੀ ਨੂੰ ਰਾਜਨੀਤੀ ਵਿਚ ਉਤਾਰ ਦਿੱਤਾ ਹੈ, ਜੋ ਆਪਣੇ ਪਿਤਾ ਦੀ ਜਿੱਤ ਲਈ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ ’ਚ ਉਨ੍ਹਾਂ ਨੇ ਸ਼ਿਵ ਮੰਦਰ ’ਚ ਜਾ ਕੇ ਪੂਜਾ ਅਰਚਨਾ ਕੀਤੀ। ਔਰਤਾਂ ਨਾਲ ਬੈਠ ਕੇ ਭਜਨ ਵੀ ਕੀਤਾ। ਅਫਜ਼ਲ ਅੰਸਾਰੀ ਦਾ ਕਹਿਣਾ ਹੈ ਕਿ ਸਾਡੀਆਂ ਧੀਆਂ ਵਿਚ ਬਹੁਤ ਹੌਂਸਲਾ ਹੈ।
ਤੂਫਾਨੀ ਸਰੋਜ ਦੀ ਧੀ ਪ੍ਰਿਆ ਸਰੋਜ
ਰਾਖਵੀਂ ਸੀਟ ਮਾਛਲੀਸ਼ਹਿਰ ਤੋਂ ਸਮਾਜਵਾਦੀ ਪਾਰਟੀ ਨੇ ਐਡਵੋਕੇਟ ਪ੍ਰਿਆ ਸਰੋਜ ਨੂੰ ਟਿਕਟ ਦਿੱਤੀ ਹੈ। ਉਹ ਮਾਛਲੀਸ਼ਹਿਰ ਦੀ ਕੇਰਕਾਤ ਸੀਟ ਤੋਂ ਤਿੰਨ ਵਾਰ ਦੀ ਸੰਸਦ ਮੈਂਬਰ ਅਤੇ ਮੌਜੂਦਾ 2022 ਦੀ ਵਿਧਾਇਕ ਤੂਫਾਨੀ ਸਰੋਜ ਦੀ ਧੀ ਹੈ। ਕਾਨੂੰਨ ਦੀ ਪੜ੍ਹਾਈ ਕਰ ਚੁੱਕੀ ਪ੍ਰਿਆ ਨੇ ਹੁਣ ਲੋਕ ਸਭਾ ’ਚ ਪ੍ਰਵੇਸ਼ ਕਰਨ ਲਈ ਰਾਜਨੀਤੀ ਦਾ ਰਾਹ ਚੁਣਿਆ ਹੈ। ਪ੍ਰਿਆ ਸਰੋਜ, ਜਿਸ ਨੇ ਦਿੱਲੀ ਦੇ ਏਅਰ ਫੋਰਸ ਸਕੂਲ ਤੋਂ ਆਪਣੀ 12ਵੀਂ ਜਮਾਤ ਪੂਰੀ ਕੀਤੀ ਅਤੇ ਫਿਰ ਦਿੱਲੀ ਯੂਨੀਵਰਸਿਟੀ ਤੋਂ ਆਰਟਸ ਵਿਚ ਗ੍ਰੈਜੂਏਸ਼ਨ ਕੀਤੀ, ਨੇ 2022 ਵਿਚ ਆਪਣੀ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ ਅਤੇ ਵਰਤਮਾਨ ਵਿਚ ਸੁਪਰੀਮ ਕੋਰਟ ਵਿਚ ਇਕ ਵਕੀਲ ਵਜੋਂ ਅਭਿਆਸ ਕਰ ਰਹੀ ਹੈ।
ਬੇਨੀ ਸ਼ਰਮਾ ਦੀ ਪੋਤਰੀ ਸ਼੍ਰੇਆ ਵਰਮਾ
ਸਾਬਕਾ ਕੇਂਦਰੀ ਸਟੀਲ ਮੰਤਰੀ ਅਤੇ ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਬੇਹੱਦ ਕਰੀਬੀ ਰਹੇ ਬੇਨੀ ਵਰਮਾ ਦੀ ਪੋਤਰੀ ਸ਼੍ਰੇਆ ਵਰਮਾ ਨੂੰ ਸਮਾਜਵਾਦੀ ਪਾਰਟੀ ਨੇ ਗੋਂਡਾ ਤੋਂ ਟਿਕਟ ਦਿੱਤੀ ਹੈ। ਗੋਂਡਾ ਦੇ ਗੁਆਂਢੀ ਜ਼ਿਲੇ ਬਾਰਾਬੰਕੀ ਦੀ ਰਹਿਣ ਵਾਲੀ ਸ਼੍ਰੇਆ ਨੇ ਵੇਲਹਮ ਗਰਲਜ਼ ਸਕੂਲ, ਦੇਹਰਾਦੂਨ ਤੋਂ ਸਕੂਲ ਦੀ ਪੜ੍ਹਾਈ ਕੀਤੀ। ਦਿੱਲੀ ਦੇ ਰਾਮਜਸ ਕਾਲਜ ਤੋਂ ਅਰਥ ਸ਼ਾਸਤਰ ਵਿਚ ਆਨਰਜ਼ ਕਰਨ ਵਾਲੀ ਸ਼੍ਰੇਆ ਵਰਮਾ ਨੇ ਸਿਆਸਤ ਦੀ ਸਿੱਖਿਆ ਆਪਣੇ ਪਿਤਾ ਅਤੇ ਦਾਦੇ ਤੋਂ ਲਈ ਹੈ। ਉਨ੍ਹਾਂ ਨੇ ਹੀ ਇਨ੍ਹਾਂ ਬਰੀਕੀਆਂ ਨੂੰ ਸਿਖਾਇਆ ਹੈ। ਸ਼੍ਰੇਆ ਦੇ ਪਿਤਾ ਰਾਕੇਸ਼ ਵਰਮਾ ਵੀ ਵਿਧਾਇਕ ਅਤੇ ਸੂਬਾ ਸਰਕਾਰ ਵਿਚ ਮੰਤਰੀ ਰਹੇ ਹਨ। ਉਹ ਕੁਝ ਸਾਲ ਪਹਿਲਾਂ ਸਪਾ ਵਿਚ ਆਈ। ਉਨ੍ਹਾਂ ਨੂੰ ਮਹਿਲਾ ਸਭਾ ਦੀ ਰਾਸ਼ਟਰੀ ਉਪ ਪ੍ਰਧਾਨ ਵੀ ਬਣਾਇਆ ਗਿਆ। 2022 ਦੀਆਂ ਚੋਣਾਂ ਵਿਚ ਆਪਣੇ ਪਿਤਾ ਰਾਕੇਸ਼ ਵਰਮਾ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਇਨ੍ਹਾਂ ਦੇ ਮੋਢਿਆਂ ’ਤੇ ਸੀ। ਇਸੇ ਤਰਜ਼ਬੇ ਦੇ ਜ਼ੋਰ ’ਤੇ ਉਹ ਗੋਂਡਾ ਤੋਂ ਆਪਣੀ ਕਿਸਮਤ ਅਜਮਾ ਰਹੀ ਹੈ। ਉਸਦੇ ਖਿਲਾਫ ਭਾਜਪਾ ਦੇ ਕੀਰਤੀਵਰਧਨ ਸਿੰਘ ਚੋਣ ਮੈਦਾਨ ਵਿਚ ਹਨ।
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਲਿੱਟੇ 'ਤੇ 5 ਸਾਲਾਂ ਲਈ ਹੋਰ ਵਧਾਈ ਪਾਬੰਦੀ
NEXT STORY