ਚਾਈਬਾਸਾ- ਝਾਰਖੰਡ 'ਚ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਟੇਬੋ ਥਾਣਾ ਖੇਤਰ 'ਚ ਵੀਰਵਾਰ ਨੂੰ ਸੁਰੱਖਿਆ ਦਸਤਿਆਂ ਅਤੇ ਪਾਬੰਦੀਸ਼ੁਦਾ ਨਕਸਲੀ ਸੰਗਠਨ ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ (ਪੀ.ਐੱਲ.ਐੱਫ.ਆਈ.) ਦੇ ਨਕਸਲੀਆਂ ਦਰਮਿਆਨ ਮੁਕਾਬਲੇ 'ਚ ਤਿੰਨ ਨਕਸਲੀ ਮਾਰੇ ਗਏ ਅਤੇ ਇਕ ਹੋਰ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਪੀ.ਐੱਲ.ਐੱਫ.ਆਈ. ਕਮਾਂਡਰ ਚੰਪਾ ਦਸਤੇ ਦੇ ਮਨਮਾਰੂ ਬੇੜਾ ਅਤੇ ਕੇਨਤਾਈ ਦੇ ਜੰਗਲ 'ਚ ਲੁਕੇ ਹੋਣ ਦੀ ਸੂਚਨਾ 'ਤੇ ਵੀਰਵਾਰ ਦੀ ਸਵੇਰ ਕੇਂਦਰੀ ਰਿਜ਼ਰਵ ਪੁਲਸ ਦਸਤੇ (ਸੀ.ਆਰ.ਪੀ.ਐੱਫ.) ਅਤੇ ਜ਼ਿਲ੍ਹਾ ਪੁਲਸ ਨੇ ਨਜ਼ਦੀਕੀ ਜੰਗਲ 'ਚ ਤਲਾਸ਼ੀ ਮੁਹਿੰਮ ਚਲਾਈ।
ਇਸ ਦੌਰਾਨ ਨਕਸਲੀਆਂ ਨੇ ਪੁਲਸ ਨੂੰ ਦੇਖ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਵੀ ਜਵਾਬੀ ਕਾਰਵਾਈ ਕੀਤੀ। ਕਰੀਬ ਇਕ ਘੰਟੇ ਤੱਕ ਚੱਲੇ ਮੁਕਾਬਲੇ 'ਚ ਤਿੰਨ ਨਕਸਲੀ ਮਾਰੇ ਗਏ, ਜਦੋਂ ਕਿ ਇਕ ਹੋਰ ਜ਼ਖਮੀ ਹੋ ਗਿਆ। ਸੁਰੱਖਿਆ ਫੋਰਸਾਂ ਵਲੋਂ ਦਿੱਤੇ ਗਏ ਮੂੰਹ ਤੋੜ ਜਵਾਬ ਤੋਂ ਬਾਅਦ ਨਕਸਲੀ ਸੰਘਣੇ ਜੰਗਲ ਦਾ ਫਾਇਦਾ ਚੁੱਕ ਕੇ ਦੌੜ ਗਏ। ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ਤੋਂ ਬਾਅਦ ਚਲਾਈ ਗਈ ਤਲਾਸ਼ੀ ਮੁਹਿੰਮ 'ਚ ਤਿੰਨ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉੱਥੇ ਹੀ ਮੁਕਾਬਲੇ 'ਚ ਜ਼ਖਮੀ ਇਕ ਹੋਰ ਨਕਸਲੀ ਨੂੰ ਇਲਾਜ ਲਈ ਚਕਰਧਰਪੁਰ ਸਬ-ਡਿਵੀਜ਼ਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਮ੍ਰਿਤਕ ਨਕਸਲੀਆਂ ਦੀ ਪਛਾਣ ਨਹੀਂ ਹੋ ਸਕੀ ਹੈ।
ਸਾਈਕਲ 'ਤੇ ਲੰਬਾ ਪੈਂਡਾ ਤੈਅ ਕਰਨ ਵਾਲੀ ਜੋਤੀ ਨੂੰ ਮੈਨਕਾਈਂਡ ਫਾਰਮਾ ਨੇ ਦਿੱਤੀ 1 ਲੱਖ ਦੀ ਸਹਾਇਤਾ ਰਾਸ਼ੀ
NEXT STORY