ਹਰਿਆਣਾ- ਹਰਿਆਣਾ 'ਚ ਭਾਜਪਾ ਅਤੇ ਜਨਨਾਇਕ ਜਨਤਾ ਦਲ (ਜੇ.ਜੇ.ਪੀ.) ਗਠਜੋੜ ਦਰਮਿਆਨ ਪਿਛਲੇ ਕੁਝ ਸਮੇਂ ਤੋਂ ਬਿਆਨਬਾਜ਼ੀ ਹੁੰਦੀ ਰਹੀ ਹੈ। ਹੁਣ ਅਗਲੀਆਂ ਲੋਕ ਸਭਾ ਚੋਣਾਂ 'ਤੇ ਜੇ.ਜੇ.ਪੀ. ਚੀਫ਼ ਅਤੇ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੱਡਾ ਬਿਆਨ ਦਿੱਤਾ ਹੈ। ਹਰਿਆਣਾ 'ਚ ਲੋਕ ਸਭਾ ਦੀਆਂ 10 ਸੀਟਾਂ 'ਤੇ ਚੋਣਾਂ ਨੂੰ ਲੈ ਕੇ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਸਾਰੀਆਂ 10 ਸੀਟਾਂ 'ਤੇ ਲੜਨ ਦੀ ਤਿਆਰੀ ਕਰ ਰਹੀ ਹੈ। ਚੌਟਾਲਾ ਨੇ ਕਿਹਾ,''ਨਾ ਤਾਂ ਭਾਜਪਾ ਨੂੰ ਰੋਕ ਸਕਦੇ ਹਾਂ, ਨਾ ਹੀ ਭਾਜਪਾ ਸਾਨੂੰ ਰੋਕ ਸਕਦੀ ਹੈ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਸਾਰੀਆਂ 10 ਸੀਟਾਂ 'ਤੇ ਚੋਣ ਲੜਨ ਅਤੇ ਜਿੱਤਣ ਦੀ ਤਿਆਰੀ ਕਰ ਰਹੀ ਹੈ। ਜੇ.ਜੇ.ਪੀ. ਨੇਤਾ ਦੀ ਟਿੱਪਣੀ ਇਸ ਹਫ਼ਤੇ ਸਿਰਸਾ 'ਚ ਇਕ ਰੈਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਲਾਨ ਤੋਂ ਬਾਅਦ ਆਈ, ਜਿੱਥੇ ਉਨ੍ਹਾਂ ਨੇ ਹਰਿਆਣਾ 'ਚ ਸਾਰੀਆਂ 10 ਲੋਕ ਸਭਾ ਸੀਟਾਂ ਜਿੱਤਣ ਦੀ ਭਾਜਪਾ ਦੀ ਸਮਰੱਥਾ 'ਤੇ ਭਰੋਸਾ ਜਤਾਇਆ ਸੀ। ਸ਼ਾਹ ਦੀ ਰੈਲੀ ਦਾ ਮਕਸਦ 2024 ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਦੇ 300 ਤੋਂ ਵੱਧ ਸੀਟਾਂ ਜਿੱਤਣ ਦੀ ਉਮੀਦ ਜ਼ਾਹਰ ਕਰਦੇ ਹੋਏ ਭਾਜਪਾ ਲਈ ਸਮਰਥਨ ਜੁਟਾਉਣਾ ਸੀ।
ਦੱਸਣਯੋਗ ਹੈ ਕਿ ਹਰਿਆਣਾ 'ਚ ਭਾਜਪਾ ਅਤੇ ਜੇ.ਜੇ.ਪੀ. ਦਰਮਿਆਨ ਕਈ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਹਨ। ਸਾਲ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਦੋਹਾਂ ਦਲਾਂ ਨੇ ਮਿਲ ਕੇ ਸਰਕਾਰ ਬਣਾਈ ਸੀ। ਉਦੋਂ 90 ਵਿਧਾਨ ਸਭਾ ਸੀਟਾਂ 'ਚ ਭਾਜਪਾ ਨੇ 40 ਜਿੱਤੀਆਂ ਸਨ, ਉੱਥੇ ਹੀ ਜੇ.ਜੇ.ਪੀ. ਨੂੰ 10 ਸੀਟਾਂ ਮਿਲੀਆਂ ਸਨ। ਦੋਹਾਂ ਨੇ ਮਿਲ ਕੇ ਭਾਜਪਾ ਅਤੇ ਜੇ.ਜੇ.ਪੀ. ਗਠਜੋੜ ਵਾਲੀ ਸਰਕਾਰ ਬਣਾਈ। ਗਠਜੋੜ ਅੰਦਰ ਮੁਕਾਬਲਾ ਮਾਹੌਲ ਵੱਲ ਇਸ਼ਾਰਾ ਕਰਦੇ ਹੋਏ ਚੌਟਾਲਾ ਨੇ ਕਿਹਾ,''ਅਸੀਂ 10 'ਚੋਂ 10 ਸੀਟਾਂ ਲਈ ਵੀ ਤਿਆਰੀ ਕਰ ਰਹੇ ਹਾਂ।''
ਜੰਮੂ ਕਸ਼ਮੀਰ : ਕੁਪਵਾੜਾ 'ਚ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, 4 ਅੱਤਵਾਦੀ ਢੇਰ
NEXT STORY