ਦਿੱਲੀ— ਜੇ.ਐੱਨ.ਯੂ. ਤੋਂ ਲਾਪਤਾ ਹੋਇਆ ਪੀ.ਐੱਚ.ਡੀ. ਦਾ ਵਿਦਿਆਰਥੀ ਵੀਰਵਾਰ ਦੁਪਹਿਰ ਸਹੀ ਸਲਾਮਤ ਆਪਣੇ ਘਰ ਪਰਤ ਆਇਆ ਹੈ। ਪਰਿਵਾਰ ਵਾਲਿਆਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੂੰ ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਉਹ ਆਪਣੀ ਮਰਜੀ ਨਾਲ ਗਿਆ ਸੀ। ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਮੁਤਾਬਕ ਵਿਦਿਆਰਥੀ ਮੁਕੁਲ ਜੈਨ ਸਾਇੰਸ ਵਿਸ਼ੇ 'ਤੇ ਪੀ.ਐੱਚ.ਡੀ. ਕਰ ਰਿਹਾ ਸੀ। ਸੋਮਵਾਰ ਦੀ ਦੁਪਹਿਰ ਉਹ ਜੇ.ਐੱਨ.ਯੂ. 'ਚ ਕਿਸੇ ਜਾਣਕਾਰ ਨੂੰ ਮਿਲਣ ਲਈ ਗਿਆ ਸੀ। ਉਥੋਂ ਉਹ ਦੁਪਹਿਰ ਦੇ ਸਮੇਂ ਬਾਹਰ ਨਿਕਲਿਆ, ਪਰ ਘਰ ਨਹੀਂ ਪਹੁੰਚਿਆ ਸੀ। ਸੋਮਵਾਰ ਸ਼ਾਮ ਨੂੰ ਉਸ ਦੀ ਭੈਣ ਨੇ ਇਸ ਸੰਬੰਦੀ ਵਸੰਤ ਕੁੰਜ ਨਾਰਥ ਥਾਣੇ 'ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਪੁਲਸ ਨੇ ਜਦੋਂ ਕੈਂਪਸ ਦੀਆਂ ਸੀ.ਸੀ.ਟੀ.ਵੀ. ਤਸਵੀਰਾਂ ਖੰਗਾਲੀਆਂ ਤਾਂ ਉਹ ਦੁਪਹਿਰ 12 ਵਜੇ ਗੇਟ ਤੋਂ ਬਾਹਰ ਇਕੱਲੇ ਜਾਂਦੇ ਹੋਏ ਦੇਖਿਆ ਗਿਆ। ਪੁਲਸ ਨੇ ਉਸ ਨੂੰ ਲੱਭਣ ਲਈ ਟੈਕਨਿਕਲ ਸਰਵਿਲਾਂਸ ਦੀ ਮਦਦ ਲਈ ਪਰ ਕੋਈ ਸੁਰਾਗ ਨਹੀਂ ਮਿਲਿਆ। ਪੁਲਸ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ 3 ਦਿਨ ਤਕ ਕਿਥੇ ਸੀ।
ਹਵਾਲਾ ਕਾਂਡ 'ਚ ਸ਼ਾਮਲ ਏਅਰ ਹੋਸਟੈਸ ਨੌਕਰੀ ਤੋਂ ਬਰਖਾਸਤ
NEXT STORY