ਨਵੀਂ ਦਿੱਲੀ — ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਹਿੰਸਾ ਮਾਮਲੇ 'ਚ ਦਿੱਲੀ ਪੁਲਸ ਵੱਲੋਂ ਸ਼ੱਕੀ ਹਮਲਾਵਰ ਦੇ ਰੂਪ 'ਚ ਪੇਸ਼ ਕੀਤੇ ਜਾਣ 'ਤੇ ਜੇ.ਐੱਨ.ਯੂ.ਐੱਸ.ਯੂ. ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਕਿਹਾ ਕਿ ਦਿੱਲੀ ਪੁਲਸ ਆਪਣੀ ਜਾਂਚ ਕਰ ਸਕਦੀ ਹੈ ਅਤੇ ਉਨ੍ਹਾਂ ਕੋਲ ਵੀ ਇਸ ਗੱਲ ਦਾ ਸਬੂਤ ਹੈ ਕਿ ਕਿਵੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਆਇਸ਼ੀ ਨੇ ਸ਼ੁੱਕਰਵਾਰ ਨੂੰ ਕਿਗਾ, 'ਮੈਨੂੰ ਇਸ ਦੇਸ਼ ਦੀ ਕਾਨੂੰਨ ਵਿਵਸਥਾ 'ਤੇ ਪੂਰਾ ਭਰੋਸਾ ਹੈ। ਮੇਰਾ ਮੰਨਣਾ ਹੈ ਕਿ ਜਾਂਚ ਨਿਰਪੱਖ ਹੋਵੇਗੀ ਅਤੇ ਮੈਨੂੰ ਨਿਆਂ ਮਿਲੇਗਾ।'
ਜੇ.ਐੱਨ.ਯੂ.ਐੱਸ.ਯੂ. ਪ੍ਰਧਾਨ ਨੇ ਪੁੱਛਿਆ, 'ਦਿੱਲੀ ਪੁਲਸ ਪੱਖਪਾਤ ਕਿਉਂ ਕਰਦੀ ਰਹੀ ਹੈ? ਕਿਉਂ ਸ਼ਿਕਾਇਤ ਨੂੰ ਐੱਫ.ਆਈ.ਆਰ. 'ਚ ਨਹੀਂ ਬਦਲਿਆ ਗਿਆ ਹੈ। ਮੈਂ ਕਿਸੇ 'ਤੇ ਹਮਲਾ ਨਹੀਂ ਕੀਤਾ ਹੈ। ਅਸੀਂ ਕੁਝ ਗਲਤ ਨਹੀਂ ਕੀਤਾ ਹੈ। ਅਸੀਂ ਦਿੱਲੀ ਪੁਲਸ ਤੋਂ ਡਰਦੇ ਨਹੀਂ ਹਾਂ। ਅਸੀਂ ਕਾਨੂੰਨ ਦੇ ਨਾਲ ਖੜ੍ਹੇ ਰਹਾਂਗੇ ਅਤੇ ਲੋਕਤਾਂਤਰਿਕ ਅਤੇ ਸ਼ਾਂਤੀਪੂਰਣ ਤਰੀਕਨੇ ਨਾਲ ਆਪਣੇ ਅੰਦੋਲਨ ਨੂੰ ਅੱਗੇ ਵਧਾਵਾਂਗੇ।'
ਜ਼ਿਕਰਯੋਗ ਹੈ ਕਿ ਜੇ.ਐੱਨ.ਯੂ. ਹਿੰਸਾ ਮਾਮਲੇ 'ਚ ਨਕਾਬਪੋਸ਼ ਹਮਲਵਾਰਾਂ ਦੀ ਗ੍ਰਿਫਤਾਰੀ ਨਾ ਹੋਣ 'ਤੇ ਦਿੱਲੀ ਪੁਲਸ ਦੀ ਨਿੰਦਾ ਹੋ ਰਹੀ ਹੈ। ਇਸ ਦਾ ਜਵਾਬ ਦੇਣ ਲਈ ਦਿੱਲੀ ਪੁਲਸ ਸਾਹਮਣੇ ਆਈ ਹੈ ਅਤੇ ਇਕ ਪ੍ਰੈਸ ਕਾਨਫਰੰਸ 'ਚ ਉਸ ਨੇ ਦੱਸਿਆ ਕਿ ਪੁਲਸ ਨੇ ਜੇ.ਐੱਨ.ਯੂ. ਹਿੰਸਾ ਮਾਮਲੇ 'ਚ ਸ਼ੱਕੀ ਹਮਲਾਵਰਾਂ ਦੀ ਪਛਾਣ ਕੀਤੀ ਹੈ। ਦਿੱਲੀ ਪੁਲਸ ਨੇ ਕਿਹਾ ਕਿ ਵਾਇਰਲ ਵੀਡੀਓ ਅਤੇ ਲੋਕਾਂ ਨਾਲ ਗੱਲਬਾਤ ਦੇ ਆਧਾਰ 'ਤੇ ਉਸ ਨੇ ਸ਼ੱਕੀਆਂ ਦੀ ਪਛਾਣ ਕੀਤੀ ਹੈ ਜਿਸ 'ਚ ਜੇ.ਐੱਨ.ਯੂ.ਐੱਸ.ਯੂ. ਪ੍ਰਧਾਨ ਆਇਸ਼ੀ ਘੋਸ਼, ਯੋਗੇਂਦਰ ਭਾਰਦਵਾਜ, ਵਿਕਾਸ ਪਟੇਲ, ਸੁਸ਼ੀਲ ਕੁਮਾਰ, ਪੰਕਜ ਮਿਸ਼ਰਾ, ਆਦਰਸ਼ ਘੋਸ਼, ਪ੍ਰਿਆ ਰੰਜਨ ਸਣੇ 9 ਲੋਕ ਸ਼ਾਮਲ ਹਨ।
ਜੰਮੂ : ਕਸ਼ਮੀਰੀ ਪੰਡਿਤਾਂ ਨੇ ਲਹਿਰਾਇਆ 'ਫ੍ਰੀ ਕਸ਼ਮੀਰ ਫ੍ਰਾਮ ਇਸਲਾਮਿਕ ਟੈਰੇਰਿਜ਼ਮ' ਦਾ ਪੋਸਟਰ
NEXT STORY