ਹੈਦਰਾਬਾਦ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਦਾ ਹੈਦਰਾਬਾਦ ਆਉਣਾ ਭਾਵੇਂ ਕਿਸੇ ਨੂੰ ਯਾਦ ਰਹੇ ਜਾਂ ਨਹੀਂ ਪਰ ਇਥੋਂ ਦੇ ਦੋ ਭਿਖਾਰੀਆਂ ਨੂੰ ਉਸ ਦਾ ਹੈਦਰਾਬਾਦ ਆਉਣਾ ਸਾਰੀ ਉਮਰ ਨਹੀਂ ਭੁੱਲੇਗਾ ਕਿਉਂਕਿ ਇਵਾਂਕਾ ਦਾ ਦੌਰਾ ਉਨ੍ਹਾਂ ਦੀ ਜ਼ਿੰਦਗੀ ਵਿਚ ਖੁਸ਼ੀਆਂ ਲਿਆਉਣ ਲੱਗਾ ਹੈ।
ਇਵਾਂਕਾ ਦੇ ਦੌਰੇ ਦੌਰਾਨ ਭੀਖ ਮੰਗਦਿਆਂ ਫੜੇ ਗਏ ਭਿਖਾਰੀਆਂ ਵਿਚੋਂ ਕੁਝ ਹੁਣ ਖੁਦ ਦੇ ਪੈਰਾਂ 'ਤੇ ਖੜ੍ਹਾ ਹੋਣਾ ਸਿੱਖ ਗਏ ਹਨ। ਤੇਲੰਗਾਨਾ ਦੇ ਜੇਲ ਵਿਭਾਗ, ਟਰੈਫਿਕ ਪੁਲਸ ਅਤੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਵਲੋਂ 'ਭਿਖਾਰੀ ਮੁਕਤ ਹੈਦਰਾਬਾਦ' ਬਣਾਉਣ ਦੀ ਮੁਹਿੰਮ ਦੇ ਉਸਾਰੂ ਨਤੀਜੇ ਨਜ਼ਰ ਆਉਣ ਲੱਗ ਪਏ ਹਨ। ਚੌਕਾਂ ਵਿਚੋਂ ਚੁੱਕੇ ਗਏ ਕਈ ਭਿਖਾਰੀਆਂ ਵਿਚੋਂ ਦੋ ਸਰਕਾਰੀ ਨੌਕਰੀ ਹਾਸਲ ਕਰਨ ਵਿਚ ਸਫਲ ਹੋ ਗਏ ਹਨ। ਇਨ੍ਹਾਂ ਵਿਚੋਂ ਇਕ ਦੀ ਪਛਾਣ ਉਦੈ ਕੁਮਾਰ ਤੇ ਦੂਜੇ ਦੀ ਰਾਜਕੁਮਾਰ ਵਜੋਂ ਹੋਈ ਹੈ। ਉਦੈ ਕੁਮਾਰ ਨੂੰ ਜੇਲ ਵਿਭਾਗ ਦੇ ਆਯੁਰਵੈਦ ਵਿਲੇਜ ਵਿਚ ਰਿਸੈਪਸ਼ਨਿਸਟ ਬਣਾਇਆ ਗਿਆ ਹੈ ਜਦ ਕਿ ਰਾਜ ਕੁਮਾਰ ਮਸਾਜਰ ਬਣਿਆ ਹੈ। ਦੋਹਾਂ ਨੂੰ 12-12 ਹਜ਼ਾਰ ਰੁਪਏ ਮਾਸਿਕ ਤਨਖਾਹ ਮਿਲੇਗੀ। ਪ੍ਰਸ਼ਾਸਨ ਭਿਖਾਰੀਆਂ ਦੀ ਸਰੀਰਕ ਸਵੱਛਤਾ ਅਤੇ ਹੋਰ ਗੁਣ ਦੇਖ ਕੇ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦੇ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਨੇ 31 ਦਸੰੰਬਰ ਤਕ ਬੇਂਗਲੁਰੂ ਨੂੰ ਭਿਖਾਰੀ ਮੁਕਤ ਬਣਾਉਣ ਦਾ ਐਲਾਨ ਕੀਤਾ ਸੀ।
86 ਫੀਸਦੀ ਯੌਨ ਸ਼ੋਸ਼ਣ ਦੇ ਸ਼ਿਕਾਰ ਬੱਚੇ ਨਹੀਂ ਦੱਸਦੇ ਆਪ-ਬੀਤੀ
NEXT STORY