ਨਵੀਂ ਦਿੱਲੀ- ਜੇਕਰ ਤੁਸੀਂ ਵੀ ਭਾਰਤੀ ਹਵਾਈ ਫ਼ੌਜ 'ਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਿਹਤਰੀਨ ਮੌਕਾ ਹੈ। ਭਾਰਤੀ ਹਵਾਈ ਫ਼ੌਜ ਨੇ 'ਗਰੁੱਪ ਸੀ' ਸਿਵੀਲੀਅਨ ਅਸਾਮੀਆਂ ਲਈ ਫਾਰਮ ਜਾਰੀ ਕੀਤੇ ਹਨ। ਇਹ ਭਰਤੀਆਂ ਲੋਅਰ ਡਿਵੀਜ਼ਨ ਕਲਰਕ, ਹਿੰਦੀ ਟਾਈਪਿਸਟ, ਕੁੱਕ, ਸਟੋਰ ਕੀਪਰ, ਤਰਖਾਣ, MTS ਸਮੇਤ ਕਈ ਅਸਾਮੀਆਂ ਲਈ ਆਈਆਂ ਹਨ। ਇਸ ਭਰਤੀ ਲਈ ਉਮੀਦਵਾਰਾਂ ਨੂੰ ਆਨਲਾਈਨ ਨਹੀਂ ਸਗੋਂ ਆਫ਼ਲਾਈਨ ਅਰਜ਼ੀ ਦੇਣੀ ਪਵੇਗੀ। ਫਾਰਮ ਭੇਜਣ ਦੀ ਆਖਰੀ ਤਾਰੀਖ਼ 15 ਜੂਨ 2025 ਹੈ। ਇਸ ਤੋਂ ਬਾਅਦ ਭੇਜੀਆਂ ਗਈਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਅਹੁਦਿਆਂ ਦੇ ਵੇਰਵੇ
ਇਸ ਭਰਤੀ ਲਈ ਕੁੱਲ 148 ਅਹੁਦੇ ਭਰੇ ਜਾਣਗੇ।

ਯੋਗਤਾ
ਇਨ੍ਹਾਂ ਅਸਾਮੀਆਂ ਲਈ ਵੱਖ-ਵੱਖ ਯੋਗਤਾਵਾਂ ਤੈਅ ਕੀਤੀਆਂ ਗਈਆਂ ਹਨ। 12ਵੀਂ ਪਾਸ ਉਮੀਦਵਾਰ ਐਲ. ਡੀ. ਸੀ ਕਲਰਕ ਦੇ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ। ਉਮੀਦਵਾਰਾਂ ਕੋਲ 30 ਸ਼ਬਦ ਪ੍ਰਤੀ ਮਿੰਟ ਹਿੰਦੀ ਟਾਈਪਿੰਗ ਅਤੇ 35 ਸ਼ਬਦ ਪ੍ਰਤੀ ਮਿੰਟ ਅੰਗਰੇਜ਼ੀ ਟਾਈਪਿੰਗ ਹੋਣੀ ਚਾਹੀਦੀ ਹੈ। 12ਵੀਂ ਪਾਸ ਉਮੀਦਵਾਰ ਸਟੋਰ ਕੀਪਰ ਦੇ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ। ਇਸ ਦੇ ਨਾਲ ਹੀ ਸਿਵੀਲੀਅਨ ਮਕੈਨੀਕਲ ਟ੍ਰਾਂਸਪੋਰਟ ਡਰਾਈਵਰ, ਕੁੱਕ ਪੇਂਟਰ, ਤਰਖਾਣ, ਹਾਊਸ ਕੀਪਿੰਗ ਸਟਾਫ, ਮੈੱਸ ਸਟਾਫ, MTS ਦੇ ਅਹੁਦਿਆਂ ਲਈ ਮੈਟ੍ਰਿਕ/10ਵੀਂ ਪਾਸ/ਬਰਾਬਰ ਯੋਗਤਾ ਹੋਣੀ ਚਾਹੀਦੀ ਹੈ। ਉਮੀਦਵਾਰ ਭਰਤੀ ਦੀ ਅਧਿਕਾਰਤ ਸੂਚਨਾ ਤੋਂ ਪੋਸਟ ਅਨੁਸਾਰ ਵਿਸਥਾਰਪੂਰਵਕ ਯੋਗਤਾ ਦੀ ਵੀ ਜਾਂਚ ਕਰ ਸਕਦੇ ਹਨ।
ਉਮਰ ਹੱਦ
ਫਾਰਮ ਭਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਮਿਲੇਗੀ।

ਚੋਣ ਪ੍ਰਕਿਰਿਆ
ਇਸ ਹਵਾਈ ਫ਼ੌਜ ਦੀ ਭਰਤੀ ਵਿਚ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ, ਹੁਨਰ ਟੈਸਟ/ਪ੍ਰੈਕਟੀਕਲ/ਸਰੀਰਕ ਟੈਸਟ ਆਦਿ ਵਿਚੋਂ ਲੰਘਣਾ ਪਵੇਗਾ।
ਪਾਕਿਸਤਾਨ ਸਪਾਂਸਰਡ ਅੱਤਵਾਦ ਖ਼ਿਲਾਫ਼ ਪੂਰੀ ਦੁਨੀਆ ਹੋਵੇ ਇਕਜੁਟ : ਰਾਘਵ ਚੱਢਾ
NEXT STORY