ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਬੁੱਧਵਾਰ ਨੂੰ ਪੂਰੀ ਦੁਨੀਆ ਨੂੰ ਪਾਕਿਸਤਾਨ ਸਪਾਂਸਰਡ ਅੱਤਵਾਦ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਭਾਰਤ ਹੁਣ ਨਾ ਸਿਰਫ਼ ਅੱਤਵਾਦੀ ਹਮਲਿਆਂ 'ਤੇ ਦੁੱਖ ਪ੍ਰਗਟ ਕਰਦਾ ਹੈ ਬਲਕਿ ਸਟੀਕ ਅਤੇ ਫੈਸਲਾਕੁੰਨ ਫੌਜੀ ਕਾਰਵਾਈ ਨਾਲ ਵੀ ਜਵਾਬ ਦਿੰਦਾ ਹੈ। ਸ਼੍ਰੀ ਚੱਢਾ ਨੇ ਦੱਖਣੀ ਕੋਰੀਆ ਦੇ ਸਿਓਲ 'ਚ ਏਸ਼ੀਅਨ ਲੀਡਰਸ਼ਿਪ ਸੰਮੇਲਨ 2025 'ਚ ਬੋਲਦਿਆਂ ਕਿਹਾ,"22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ 26 ਬੇਕਸੂਰ ਨਾਗਰਿਕਾਂ ਦੀ ਮੌਤ ਤੋਂ ਬਾਅਦ ਭਾਰਤ ਨੇ 'ਆਪਰੇਸ਼ਨ ਸਿੰਦੂਰ' ਰਾਹੀਂ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਸਾਡੇ ਦੇਸ਼ ਦੀ ਸ਼ਾਂਤੀ ਨਾਲ ਛੇੜਛਾੜ ਕੀਤੀ ਗਈ ਤਾਂ ਅਸੀਂ ਅੱਤਵਾਦ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦੇਵਾਂਗੇ, ਭਾਵੇਂ ਉਹ ਦੇਸ਼ ਦੀ ਸਰਹੱਦ ਦੇ ਅੰਦਰ ਹੋਵੇ ਜਾਂ ਬਾਹਰ।" ਉਨ੍ਹਾਂ ਕਿਹਾ ਕਿ 'ਆਪਰੇਸ਼ਨ ਸਿੰਦੂਰ' ਨੇ ਸਾਬਿਤ ਕਰ ਦਿੱਤਾ ਕਿ ਭਾਰਤ ਹੁਣ ਇਕ ਨਵੀਂ ਫੌਜੀ ਅਤੇ ਕੂਟਨੀਤਕ ਨੀਤੀ ਦੇ ਤਹਿਤ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ,''ਅਸੀਂ ਸਿਰਫ਼ ਅੱਤਵਾਦੀ ਹਮਲਿਆਂ ਦੀ ਪ੍ਰਤੀਕਿਰਿਆ ਨਹੀਂ ਕਰਦੇ ਸਗੋਂ ਹੁਣ ਅਸੀਂ ਅੱਤਵਾਦ ਦੇ ਮੂਲ ਢਾਂਚੇ ਨੂੰ ਜੜ੍ਹੋਂ ਖ਼ਤਮ ਕਰਦੇ ਹਨ।'' 'ਆਪ' ਨੇਤਾ ਨੇ ਪਾਕਿਸਤਾਨ ਵਲੋਂ ਸਪਾਂਸਰਡ ਅੱਤਵਾਦ ਖ਼ਿਲਾਫ਼ ਗਲੋਬਲ ਮੰਚ ਤੋਂ ਇਕਜੁਟਤਾ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,''ਇਸ ਦੁਖ ਦੀ ਘੜੀ 'ਚ ਭਾਰਤ ਇਕ ਨਿਰਣਾਇਕ ਅਤੇ ਦ੍ਰਿੜ ਰਾਸ਼ਟਰ ਵਜੋਂ ਉਭਰਿਆ ਹੈ ਅਤੇ ਇਹ ਦੱਸਿਆ ਹੈ ਕਿ ਅਸੀਂ ਅੱਤਵਾਦ, ਅੱਤਵਾਦੀ ਢਾਂਚੇ ਅਤੇ ਨਾਲ ਕਿਵੇਂ ਨਜਿੱਠਦੇ ਹਾਂ। ਆਪਰੇਸ਼ਨ ਸਿੰਦੂਰ ਵਜੋਂ ਭਾਰਤ ਸਰਕਾਰ ਅਤੇ ਸਾਡੀ ਭਾਰਤੀ ਫ਼ੌਜ ਨੇ ਇਹ ਸਾਫ਼ ਕਰ ਦਿੱਤਾ ਕਿ ਅਸੀਂ ਸ਼ਾਂਤੀ ਦੇ ਹੱਕ 'ਚ ਹਾਂ ਪਰ ਜੇਕਰ ਕੋਈ ਸਾਡੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ ਅਤੇ ਸਾਡੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਅਸੀਂ ਅੱਤਵਾਦੀ ਢਾਂਚੇ ਨੂੰ ਬਖ਼ਸ਼ਾਂਗੇ ਨਹੀਂ, ਭਾਵੇਂ ਉਹ ਕਿਤੇ ਵੀ ਹੋਵੇ।'' ਉਨ੍ਹਾਂ ਕਿਹਾ ਕਿ ਭਾਰਤ ਹੁਣ ਅੱਤਵਾਦ ਖ਼ਿਲਾਫ਼ ਸਿਰਫ਼ ਕੂਟਨੀਤਕ ਬਿਆਨ ਨਹੀਂ ਦਿੰਦਾ ਸਗੋਂ ਜ਼ਮੀਨ 'ਤੇ ਕਾਰਵਾਈ ਕਰਦਾ ਹੈ। 'ਆਪਰੇਸ਼ਨ ਸਿੰਦੂਰ' ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਭਾਰਤ ਹੁਣ ਨਾ ਸਿਰਫ਼ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਦਾ ਹੈ ਸਗੋਂ ਦੁਨੀਆ ਨੂੰ ਵੀ ਅੱਤਵਾਦ ਮੁਕਤ ਬਣਾਉਣ 'ਚ ਆਪਣਾ ਯੋਗਦਾਨ ਦੇਣ ਨੂੰ ਤਿਆਰ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
J&K 'ਚ ਮੌਸਮ ਨੂੰ ਲੈ ਕੇ ਜਾਰੀ ਹੋਇਆ ਅਲਰਟ
NEXT STORY