ਸਿਰਸਾ (ਵਾਰਤਾ)- ਹਰਿਆਣਾ 'ਚ ਸਿਰਸਾ ਦੇ ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਪਤਨੀ ਕੁਲਵੰਤ ਕੌਰ ਦਾ ਬੁੱਧਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 67 ਸਾਲ ਦੀ ਸੀ। ਕੁਲਵੰਤ ਕੌਰ ਦਾ ਵੀਰਵਾਰ ਦੁਪਹਿਰ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ 'ਚ ਸਿਰਸਾ ਦੇ ਵੱਖ-ਵੱਖ ਰਾਜਨੀਤਕ, ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਪਤੀ ਰਾਮਚੰਦਰ ਛਤਰਪਤੀ ਨੂੰ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਨਾਲ ਜੁੜੇ ਤਿੰਨ ਪੈਰੋਕਾਰਾਂ ਨੇ 24 ਅਕਤੂਬਰ 2002 ਨੂੰ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਪੈਰੋਲ ਮਿਲਣ 'ਤੇ ਬੋਲੇ ਅੰਸ਼ੁਲ ਛਤਰਪਤੀ, ਗੰਦੀ ਰਾਜਨੀਤੀ ਲਈ ਅਪਰਾਧੀ ਨੂੰ ਪਹੁੰਚਾਇਆ ਜਾ ਰਿਹੈ ਫ਼ਾਇਦਾ
ਰਾਮਚੰਦਰ ਛਤਰਪਤੀ ਨੇ ਜ਼ਿੰਦਗੀ ਅਤੇ ਮੌਤ ਨਾਲ ਜੂਝਦੇ ਹੋਏ ਦਿੱਲੀ ਦੇ ਇਕ ਹਸਪਤਾਲ 'ਚ 21 ਨਵੰਬਰ 2002 ਨੂੰ ਦਮ ਤੋੜ ਦਿੱਤਾ ਸੀ। ਇਸ ਤੋਂ ਬਾਅਦ ਡੇਰਾ ਮੁਖੀ ਗੁਰਮੀਤ ਸਿੰਘ (ਰਾਮ ਰਹੀਮ) ਵਿਰੁੱਧ ਕਤਲ ਦੀ ਸਾਜਿਸ਼ ਦਾ ਮਾਮਲਾ ਦਰਜ ਹੋਇਆ। ਕੁਲਵੰਤ ਕੌਰ ਨੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਚਾਰ ਬੱਚਿਆਂ ਦਾ ਪਾਲਣ ਕੀਤਾ ਅਤੇ 17 ਸਾਲ ਲੰਬੀ ਕਾਨੂੰਨੀ ਲੜੀ, ਜਿਸ 'ਚ ਰਾਮ ਰਹੀਮ ਨੂੰ ਸਜ਼ਾ ਮਿਲੀ ਹੋਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੇਰੇ ’ਤੇ ਸੀ. ਬੀ. ਆਈ. ਅਤੇ ਈ. ਡੀ. ਦਾ ਦਬਾਅ ਨਹੀਂ ਚੱਲਦਾ : ਰਾਹੁਲ
NEXT STORY