ਨਵੀਂ ਦਿੱਲੀ– ਦੱਖਣੀ ਦਿੱਲੀ ’ਚ ਸਥਾਨਕ ਅਦਾਲਤ ਦੇ ਇਕ ਜੱਜ ਦੀ ਪਤਨੀ ਆਪਣੇ ਭਰਾ ਦੀ ਰਿਹਾਇਸ਼ ’ਤੇ ਪੱਖੇ ਨਾਲ ਲਟਕਦੀ ਮਿਲੀ। ਪੁਲਸ ਮੁਤਾਬਕ ਦੱਖਣੀ ਦਿੱਲੀ ਦੇ ਰਾਜਪੁਰ ਖੁਰਦ ਐਕਸਟੈਂਸ਼ਨ ’ਚ ਇਸ ਫਲੈਟ ਤੋਂ 3 ਸੁਸਾਈਡ ਨੋਟ ਵੀ ਬਰਾਮਦ ਕੀਤੇ ਗਏ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਕੇਤ ਅਦਾਲਤ ਦੇ ਇਕ ਜੱਜ ਨੇ ਸ਼ਨੀਵਾਰ ਰਾਤ ਕਰੀਬ ਸਾਢੇ 10 ਵਜੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਪਤਨੀ ਸਵੇਰੇ ਕਰੀਬ ਸਾਢੇ 11 ਵਜੇ ਮਾਲਵੀਯ ਨਗਰ ਬਜ਼ਾਰ ਗਈ ਸੀ ਪਰ ਵਾਪਸ ਨਹੀਂ ਪਰਤੀ। ਅਧਿਕਾਰੀ ਮੁਤਾਬਕ ਉਸ ਤੋਂ ਬਾਅਦ ਜੱਜ ਨੇ ਸਾਕੇਤ ਥਾਣੇ ’ਚ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਪੁਲਸ ਨੇ ਜਦੋਂ ਸੀ. ਸੀ. ਟੀ. ਵੀ. ਫੁਟੇਜ ਖੰਗਾਲਿਆ ਤਾਂ ਉਸ ਨੇ ਵੇਖਿਆ ਕਿ 42 ਸਾਲਾ ਮਹਿਲਾ ਆਟੋ-ਰਿਕਸ਼ਾ ’ਚ ਸਵਾਰ ਹੋਈਸੀ। ਆਟੋ-ਰਿਕਸ਼ਾ ਡਰਾਈਵਰ ਨੇ ਪੁੱਛ-ਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਸ ਨੇ ਜੱਜ ਦੀ ਪਤਨੀ ਨੂੰ ਰਾਜਪੁਰ ਖੁਰਦ ਇਲਾਕੇ ’ਚ ਪਹੁੰਚਾ ਦਿੱਤਾ ਸੀ। ਦੱਖਣੀ ਦਿੱਲੀ ਦੀ ਪੁਲਸ ਡਿਪਟੀ ਕਮਿਸ਼ਨਰ ਬੇਨਿਤਾ ਮੈਰੀ ਜਯਕਰ ਮੁਤਾਬਕ ਆਟੋ-ਰਿਕਸ਼ਾ ਡਰਾਈਵਰ ਤੋਂ ਮਿਲੀ ਜਾਣਕਾਰੀ ਜੱਜ ਨਾਲ ਸਾਂਝੀ ਕੀਤੀ ਗਈ, ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਸਾਲਾ ਉਸ ਇਲਾਕੇ ’ਚ ਰਹਿੰਦਾ ਹੈ।
ਪੁਲਸ ਡਿਪਟੀ ਕਮਿਸ਼ਨਰ ਮੁਤਾਬਕ ਜਦੋਂ ਜੱਜ, ਪੁਲਸ ਨਾਲ ਉਕਤ ਫਲੈਟ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਫਲੈਟ ਬਾਹਰੋਂ ਬੰਦ ਵੇਖਿਆ ਫਿਰ ਲੋਹੇ ਦੀ ਗਰਿੱਲ ਤੋੜ ਕੇ ਪੁਲਸ ਫਲੈਟ ਅੰਦਰ ਦਾਖ਼ਲ ਹੋਈ ਤਾਂ ਮਹਿਲਾ ਨੂੰ ਇਕ ਦੁੱਪਟੇ ਜ਼ਰੀਏ ਪੱਖੇ ਨਾਲ ਫੰਦੇ ਨਾਲ ਲਟਕਦਾ ਵੇਖਿਆ। ਪੁਲਸ ਕਮਿਸ਼ਨਰ ਨੇ ਕਿਹਾ ਕਿ ਇਹ ਪਹਿਲੀ ਮੰਜ਼ਿਲ ’ਤੇ ਇਕ ਖਾਲੀ ਫਲੈਟ ਸੀ। ਉਸ ਮਹਿਲਾ ਦੇ ਭਰਾ ਦਾ ਪਰਿਵਾਰ ਦੂਜੀ ਮੰਜ਼ਿਲ ’ਤੇ ਰਹਿੰਦਾ ਹੈ। ਘਟਨਾ ਵਾਲੀ ਥਾਂ ਤੋਂ ਤਿੰਨ ਸੁਸਾਈਡ ਨੋਟ ਵੀ ਮਿਲੇ ਹਨ। ਲਾਸ਼ ਨੂੰ ਏਮਜ਼ ਦੇ ਮੁਰਦਾਘਰ ’ਚ ਭੇਜ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਕਰ ਰਹੀ ਹੈ।
PM ਮੋਦੀ ਬੋਲੇ- ਚਾਰ ਧਾਮ ਯਾਤਰਾ ਕਰੋ ਪਰ ਗੰਦਗੀ ਨਾ ਫੈਲਾਓ
NEXT STORY