ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ’ਚ ਚਾਰ ਧਾਮ ਯਾਤਰਾ ਕਰ ਰਹੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਸਾਫ-ਸਫਾਈ ਦਾ ਧਿਆਨ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਯਾਤਰੀ ਇਨ੍ਹਾਂ ਪਵਿੱਤਰ ਤੀਰਥ ਅਸਥਾਨਾਂ ’ਤੇ ਗੰਦਗੀ ਫੈਲਾ ਰਹੇ ਹਨ, ਇਸ ਲਈ ਸਫਾਈ ਦਾ ਧਿਆਨ ਰੱਖੋ। ਮੋਦੀ ਨੇ ਐਤਵਾਰ ਨੂੰ ਰੇਡੀਓ ’ਤੇ ਪ੍ਰਸਾਰਿਤ ਆਪਣੇ ਮਹੀਨੇਵਾਰ ਪ੍ਰੋਗਰਾਮ ‘ਮਨ ਕੀ ਬਾਤ’ ਦੀ 89ਵੀਂ ਕੜੀ ’ਚ ਸ਼ਰਧਾਲੂਆਂ ਨੂੰ ਕਿਹਾ ਕਿ ਲੋਕ ਵੱਡੀ ਗਿਣਤੀ ’ਚ ਚਾਰ ਧਾਮ ਅਤੇ ਖ਼ਾਸ ਕਰ ਕੇ ਕੇਦਾਰਨਾਥ ’ਚ ਹਰ ਦਿਨ ਹਜ਼ਾਰਾਂ ਦੀ ਗਿਣਤੀ ’ਚ ਪਹੁੰਚ ਰਹੇ ਹਨ ਅਤੇ ਯਾਤਰਾ ਦਾ ਸੁਖਦ ਅਨੁਭਵ ਵੀ ਵੰਡ ਰਹੇ ਹਨ ਪਰ ਕੁਝ ਯਾਤਰੀਆਂ ਵਲੋਂ ਫੈਲਾਈ ਜਾ ਰਹੀ ਗੰਦਗੀ ਨਾਲ ਕਈ ਲੋਕ ਬਹੁਤ ਦੁਖੀ ਵੀ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪਵਿੱਤਰ ਯਾਤਰਾ ’ਚ ਜਾਈਏ ਅਤੇ ਉੱਥੇ ਗੰਦਗੀ ਦਾ ਢੇਰ ਹੋਵੇ, ਇਹ ਠੀਕ ਨਹੀਂ। ਸ਼ਿਕਾਇਤਾਂ ਵਿਚਾਲੇ ਕਈ ਚੰਗੀਆਂ ਤਸਵੀਰਾਂ ਵੀ ਮਿਲ ਰਹੀਆਂ ਹਨ।
ਕਈ ਸ਼ਰਧਾਲੂ ਅਜਿਹੇ ਵੀ ਹਨ, ਜੋ ਬਾਬਾ ਕੇਦਾਰ ਦੇ ਧਾਮ ’ਚ ਦਰਸ਼ਨ-ਪੂਜਾ ਨਾਲ ਸਵੱਛਤਾ ਦੀ ਵੀ ਸਾਧਨਾ ਕਰ ਰਹੇ ਹਨ। ਕੋਈ ਆਪਣੇ ਠਹਿਰਣ ਦੇ ਸਥਾਨ ਨੇੜੇ ਸਫਾਈ ਕਰ ਰਿਹਾ ਹੈ ਤਾਂ ਕੋਈ ਯਾਤਰਾ ਮਾਰਗ ਤੋਂ ਕੂੜਾ ਸਾਫ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਦੀ ਮੁਹਿੰਮ ਟੀਮ ਨਾਲ ਮਿਲ ਕੇ ਕਈ ਸੰਸਥਾਵਾਂ ਅਤੇ ਸਵੈ-ਸੇਵੀ ਸੰਗਠਨ ਵੀ ਉੱਥੇ ਕੰਮ ਕਰ ਰਹੇ ਹਨ। ਸਾਡੇ ਇੱਥੇ ਜਿਵੇਂ ਤੀਰਥ ਯਾਤਰਾ ਦਾ ਮਹੱਤਵ ਹੁੰਦਾ ਹੈ, ਉਂਝ ਹੀ ਤੀਰਥ-ਸੇਵਾ ਦਾ ਵੀ ਮਹੱਤਵ ਦੱਸਿਆ ਗਿਆ ਹੈ। ਮੈਂ ਤਾਂ ਇਹ ਹੀ ਕਹਾਂਗਾ ਕਿ ਤੀਰਥ-ਸੇਵਾ ਦੇ ਬਿਨਾਂ ਤੀਰਥ ਯਾਤਰਾ ਵੀ ਅਧੂਰੀ ਹੈ।
ਪ੍ਰਧਾਨ ਮੰਤਰੀ ਨੇ ਰੂਦਰਪ੍ਰਯਾਗ ਦੇ ਮਨੋਜ ਬੈਂਜਵਾਲ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਵਾਤਾਵਰਣ ਦੀ ਦੇਖ-ਰੇਖ ਦਾ ਬੀੜਾ ਚੁੱਕ ਰਹੇ ਹਨ। ਸਾਫ-ਸਫਾਈ ਦੇ ਨਾਲ ਹੀ ਪਵਿੱਤਰ ਸਥਾਨਾਂ ਨੂੰ ਪਲਾਸਟਿਕ ਮੁਕਤ ਕਰਨ ’ਚ ਵੀ ਜੁੱਟੇ ਹਨ। ਇਸ ਤਰ੍ਹਾਂ ਨਾਲ ਗੁਪਤਕਾਸ਼ੀ ਦੇ ਸੁਰਿੰਦਰ ਬਗਵਾੜੀ ਵੀ ਸਵੱਛਤਾ ਨੂੰ ਆਪਣੀ ਜ਼ਿੰਦਗੀ ਦਾ ਮੰਤਰ ਬਣਾਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਹੀ ਲੋਕਾਂ ਨਾਲ ਦੇਵ ਭੂਮੀ ਅਤੇ ਤੀਰਥਾਂ ਦੀ ਉਹ ਭਾਵਨਾ ਬਣੀ ਹੋਈ ਹੈ, ਜਿਸ ਨੂੰ ਅਨੁਭਵ ਕਰਨ ਲਈ ਅਸੀਂ ਉੱਥੇ ਜਾਂਦੇ ਹਾਂ। ਇਸ ਅਧਿਆਤਮਿਕਤਾ ਨੂੰ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਸਾਡੀ ਵੀ ਤਾਂ ਹੈ।
ਕੁਰੂਕਸ਼ੇਤਰ ਰੈਲੀ ’ਚ ਕੇਜਰੀਵਾਲ ਬੋਲੇ- ਦਿੱਲੀ ਅਤੇ ਪੰਜਾਬ ਮਗਰੋਂ ਹੁਣ ਬਦਲੇਗਾ ਹਰਿਆਣਾ
NEXT STORY