ਕੋਲਕਾਤਾ, (ਭਾਸ਼ਾ)- ਕੋਲਕਾਤਾ ’ਚ ‘ਆਰ. ਜੀ. ਕਰ’ ਮੈਡੀਕਲ ਕਾਲਜ ਤੇ ਹਸਪਤਾਲ ’ਚ ਇਕ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੀ ਘਟਨਾ ਦੇ 3 ਮਹੀਨੇ ਪੂਰੇ ਹੋਣ ’ਤੇ ਜੂਨੀਅਰ ਡਾਕਟਰਾਂ ਨੇ ਸ਼ਨੀਵਾਰ ਨੂੰ ਰੈਲੀ ਕੱਢੀ। ਇਸ ਰੈਲੀ ਵਿਚ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।
‘ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫਰੰਟ’ ਦੇ ਬੈਨਰ ਹੇਠ ਡਾਕਟਰਾਂ ਨੇ ਸ਼ਹਿਰ ਦੇ ਸਾਰੇ ਮੈਡੀਕਲ ਕਾਲਜਾਂ ਵਿਚ ਸਟੇਜਾਂ ਬਣਾਈਆਂ, ਜਿਨ੍ਹਾਂ ’ਤੇ ਅਗਸਤ ਨੂੰ ਮਹਿਲਾ ਡਾਕਟਰ ਦੀ ਹੱਤਿਆ ਦੀ ਘਟਨਾ ਤੋਂ ਬਾਅਦ ਤੋਂ ਜਾਰੀ ਵਿਰੋਧ ਪ੍ਰਦਰਸ਼ਨਾਂ ਦੀਆਂ ਫੋਟੋਆਂ, ਬੈਨਰ ਅਤੇ ਪੋਸਟਰ ਪ੍ਰਦਰਸ਼ਿਤ ਕੀਤੇ ਗਏ। ਜੂਨੀਅਰ ਡਾਕਟਰਾਂ ਨੇ ਸ਼ਹਿਰ ਦੇ ਵਿਚਕਾਰ ਸਥਿਤ ਕਾਲਜ ਸਕੁਵਾਇਰ ਤੋਂ ਐਸਪਲੇਨੇਡ ਤੱਕ ਰੈਲੀ ਕੱਢੀ।
ਦਿੱਲੀ 'ਚ ਜਿਮ ਮਾਲਕ ਤੋਂ ਮੰਗੀ 2 ਕਰੋੜ ਦੀ ਫਿਰੌਤੀ, ਇਸ ਬਦਨਾਮ ਗੈਂਗ.ਸਟਰ ਦੇ ਨਾਂ ਤੋਂ ਆਈ ਕਾਲ
NEXT STORY