ਨਵੀਂ ਦਿੱਲੀ- ਭਾਰਤ ਦੇ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਨੇ ਆਪਣੇ ਉੱਤਰਾਧਿਕਾਰੀ ਦੇ ਤੌਰ ’ਤੇ ਸੀਨੀਅਰ ਜੱਜ ਡੀ. ਵਾਈ ਚੰਦਰਚੂੜ ਦੇ ਨਾਂ ਦੀ ਕੇਂਦਰ ਤੋਂ ਸਿਫਾਰਿਸ਼ ਕੀਤੀ। ਚੀਫ਼ ਜਸਟਿਸ ਨੇ ਆਪਣੀ ਚਿੱਠੀ ਦੀ ਕਾਪੀ ਜਸਟਿਸ ਚੰਦਰਚੂੜ ਨੂੰ ਸੌਂਪੀ ਹੈ। ਦਰਅਸਲ ਸਰਕਾਰ ਨੇ 7 ਅਕਤੂਬਰ ਨੂੰ ਚੀਫ਼ ਜਸਟਿਸ ਨੂੰ ਇਕ ਚਿੱਠੀ ਭੇਜ ਕੇ ਉਨ੍ਹਾਂ ਨੂੰ ਆਪਣੇ ਉੱਤਰਾਧਿਕਾਰੀ ਦੇ ਨਾਂ ਦੀ ਸਿਫਾਰਿਸ਼ ਕਰਨ ਨੂੰ ਕਿਹਾ ਸੀ।
ਦੱਸਣਯੋਗ ਹੈ ਕਿ ਜਸਟਿਸ ਚੰਦਰਚੂੜ 9 ਨਵੰਬਰ 2022 ਨੂੰ 50ਵੇਂ ਚੀਫ਼ ਜਸਟਿਸ ਬਣਗੇ। ਇਸ ਤੋਂ ਇਕ ਦਿਨ ਪਹਿਲਾਂ ਚੀਫ਼ ਜਸਟਿਸ ਲਲਿਤ ਸੇਵਾਮੁਕਤ ਹੋਣਗੇ। ਜਸਟਿਸ ਚੰਦਰਚੂੜ ਦਾ 2 ਸਾਲ ਦਾ ਕਾਰਜਕਾਲ ਹੋਵੇਗਾ ਅਤੇ ਉਹ 10 ਨਵੰਬਰ 2024 ਨੂੰ ਸੇਵਾਮੁਕਤ ਹੋਣਗੇ।
ਦਿੱਲੀ : ਹੋਟਲ ਦੇ ਕਮਰੇ 'ਚ ਔਰਤ ਨਾਲ ਗੈਂਗਰੇਪ, ਤਿੰਨ ਲੋਕ ਗ੍ਰਿਫ਼ਤਾਰ
NEXT STORY