ਨਵੀਂ ਦਿੱਲੀ (ਭਾਸ਼ਾ)- ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਸ਼ੁੱਕਰਵਾਰ ਨੂੰ ਜੱਜ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਸੀਨੀਅਰ ਐਡਵੋਕੇਟ ਕਲਪਤੀ ਵੇਂਕਟਰਮਨ ਵਿਸ਼ਵਨਾਥਨ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਅਹੁਦੇ ਦੀ ਸਹੁੰ ਚੁਕਾਈ। ਜੱਜ ਚੰਦਰਚੂੜ ਨੇ ਸੁਪਰੀਮ ਕੋਰਟ ਦੇ ਆਡੀਟੋਰੀਅਮ 'ਚ ਆਯੋਜਿਤ ਸਹੁੰ ਚੁੱਕ ਸਮਾਰੋਹ 'ਚ ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜੱਜ ਮਿਸ਼ਰਾ ਅਤੇ ਜੱਜ ਵਿਸ਼ਵਨਾਥਨ ਦੇ ਸਹੁੰ ਚੁੱਕਣ ਦੇ ਨਾਲ ਹੀ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 34 ਹੋ ਗਈ ਹੈ, ਜੋ ਇਸ ਦੀ ਮਨਜ਼ੂਰ ਗਿਣਤੀ ਹੈ। ਹਾਲਾਂਕਿ ਸੁਪਰੀਮ ਕੋਰਟ 'ਚ ਜੱਜਾਂ ਦੀ ਪੂਰੀ ਗਿਣਤੀ ਕੁਝ ਸਮੇਂ ਲਈ ਹੀ ਰਹੇਗੀ, ਕਿਉਂਕਿ ਸ਼ੁੱਕਰਵਾਰ ਤਿੰਨ ਜੱਜਾਂ ਦਾ ਅੰਤਿਮ ਕਾਰਜ ਦਿਵਸ ਵੀ ਹੈ, ਜੋ ਜੂਨ 'ਚ ਸੇਵਾਮੁਕਤ ਹੋਣ ਵਾਲੇ ਹਨ।
ਜੱਜ ਕੇ.ਐੱਮ. ਜੋਸੇਫ, ਜੱਜ ਅਜੇ ਰਸਤੋਗੀ ਅਤੇ ਜੱਜ ਵੀ. ਰਾਮਸੁਬਰਮਣੀਅਮ ਅਗਲੇ ਮਹੀਨੇ ਸੇਵਾਮੁਕਤ ਹੋਣ ਵਾਲੇ ਹਨ। ਗਰਮੀਆਂ ਦੀਆਂ ਛੁੱਟੀਆਂ 22 ਮਈ ਤੋਂ 2 ਜੁਲਾਈ ਤੱਕ ਰਹਿਣਗੀਆਂ। ਜੱਜ ਵਿਸ਼ਵਨਾਥਨ 11 ਅਗਸਤ 2030 ਨੂੰ ਜੱਜ ਜੇ.ਬੀ. ਪਾਰਦੀਵਾਲਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਭਾਰਤ ਦੇ ਚੀਫ਼ ਜਸਟਿਸ ਬਣਨਗੇ ਅਤੇ 25 ਮਈ 2031 ਤੱਕ ਇਸ ਅਹੁਦੇ 'ਤੇ ਰਹਿਣਗੇ। ਜੱਜ ਮਿਸ਼ਰਾ ਅਤੇ ਜੱਜ ਵਿਸ਼ਵਨਾਥ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਦਾ ਵਾਰੰਟ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦਫ਼ਤਰ ਤੋਂ ਵੀਰਵਾਰ ਨੂੰ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਨਵੇਂ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਟਵਿੱਟਰ 'ਤੇ ਕੀਤੀ ਸੀ।
ਚਿੰਤਪੂਰਣੀ ’ਚ ਕਿੰਨਰ ਨੇ ਪਤੀ ਨੂੰ ਚੁੰਮਿਆ, ਪਤਨੀ ਨੇ ਦੋਹਾਂ ਨੂੰ ਚਾੜ੍ਹਿਆ ਕੁਟਾਪਾ
NEXT STORY