ਸ਼ਿਮਲਾ (ਵਾਰਤਾ)- ਕਾਰਜਵਾਹਕ ਚੀਫ਼ ਜਸਟਿਸ ਸਬੀਨਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਚੀਫ਼ ਜਸਟਿਸ ਹੋਵੇਗੀ। ਸੁਪਰੀਮ ਕੋਰਟ ਕਾਲੇਜੀਅਮ ਨੇ ਜੱਜ ਸਬੀਨਾ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਚੀਫ਼ ਜਸਟਿਸ ਬਣਾਏ ਜਾਣ ਦੀ ਸਿਫ਼ਾਰਿਸ਼ ਕਰਦੇ ਹੋਏ ਉਨ੍ਹਾਂ ਨੂੰ ਇਸ ਅਹੁਦੇ ਲਈ ਹਰ ਪੱਖੋਂ ਉਪਯੁਕਤ ਦੱਸਿਆ। ਅਦਾਲਤ ਦੇ ਸਾਬਕਾ ਚੀਫ਼ ਜਸਟਿਸ ਏ.ਏ. ਸਈਅਦ ਦੀ ਸੇਵਾਮੁਕਤੀ ਤੋਂ ਬਾਅਦ ਅਦਾਲਤ ਦੀ ਸੀਨੀਅਰ ਜੱਜ ਸਬੀਨਾ ਨੂੰ ਕਾਰਜਵਾਹਕ ਚੀਫ਼ ਜਸਟਿਸ ਬਣਾਇਆ ਗਿਆ ਸੀ।
ਜੱਜ ਸਬੀਨਾ ਨੂੰ ਦੂਜੀ ਵਾਰ ਹਾਈ ਕੋਰਟ ਦਾ ਕਾਰਜਵਾਹਕ ਚੀਫ਼ ਜਸਟਿਸ ਬਣਨ ਦਾ ਮੌਕਾ ਮਿਲਿਆ ਸੀ। ਮੂਲ ਰੂਪ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਨਿਯੁਕਤ ਜੱਜ ਸਬੀਨਾ ਦੀ ਸੀਨੀਅਰਤਾ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਕਾਲੇਜੀਅਮ ਨੇ ਜੱਜ ਸਬੀਨਾ ਦਾ ਜਨਮ 20 ਅਪ੍ਰੈਲ 1961 ਨੂੰ ਹੋਇਆ ਸੀ। ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਆਪਣੀ ਵਕਾਲਤ ਸ਼ੁਰੂ ਕੀਤੀ ਸੀ। ਸਾਲ 1986 'ਚ ਜੱਜ ਸਬੀਨਾ ਨੂੰ ਸਰਬਸੰਮਤੀ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦਾ ਸਹਿ-ਸਕੱਤਰ ਵੀ ਚੁਣਿਆ ਗਿਆ ਸੀ।
ਕਿਸਾਨਾਂ ਨੂੰ ਲੈ ਕੇ PM ਮੋਦੀ ਦਾ ਵੱਡਾ ਦਾਅਵਾ, ਭਾਰਤ ਦੇ ਭਵਿੱਖ ਨੂੰ ਦੱਸਿਆ ਵਿਸ਼ਵ ਦਾ ਭਵਿੱਖ
NEXT STORY