ਨਵੀਂ ਦਿੱਲੀ-ਕਾਂਗਰਸ ਦੀ ਨਵੀਂ ਨਿਯੁਕਤ ਜਨਰਲ ਸਕੱਤਰ ਅਤੇ ਸਾਬਕਾ ਉੱਤਰ ਪ੍ਰਦੇਸ਼ ਦੀ ਮੁਖੀ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮੰਗਲਵਾਰ ਕਾਂਗਰਸ ਦਫਤਰ 'ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਵਾਲਾ ਕਮਲਾ ਅਲਾਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕਮਰੇ ਤੋਂ ਬਾਹਰ ਕਲ ਦੁਪਹਿਰ 'ਪ੍ਰਿਯੰਕਾ ਗਾਂਧੀ ਵਾਡਰਾ, ਜਨਰਲ ਸਕੱਤਰ' ਦੀ ਨੇਮ ਪਲੇਟ ਵੀ ਲਗਾ ਦਿੱਤੀ ਗਈ ਸੀ ਪਰ ਰਾਤੋ ਰਾਤ ਉਸ ਕਮਰੇ ਦੇ ਬਾਹਰ ਹੁਣ ਇਕ ਹੋਰ ਨੇਮ ਪਲੇਟ ਲੱਗੀ ਹੈ, ਜਿਸ 'ਤੇ ਕਾਂਗਰਸ ਜਨਰਲ ਸਕੱਤਰ ਜਯੋਤਿਰਾਦਿਤਿਆ ਸਿੰਧੀਆ ਦਾ ਨਾਂ ਹੈ, ਜਿਨ੍ਹਾਂ ਨੇ ਬੁੱਧਵਾਰ ਨੂੰ ਆਪਣਾ ਅਹੁਦਾ ਸੰਭਾਲਿਆ ਅਤੇ ਇਸ ਤੋਂ ਪਹਿਲਾਂ ਪੂਜਾ ਪਾਠ ਵੀ ਕਰਵਾਇਆ।
ਕਮਰੇ ਦੇ ਬਾਹਰ ਪ੍ਰਿਯੰਕਾ ਅਤੇ ਸਿੰਧੀਆ ਦੇ ਨੇਮ ਪਲੇਟ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਦੋਵਾਂ ਦਾ ਕੈਬਿਨ ਇਕ ਹੀ ਹੋਵੇਗਾ ਅਤੇ ਉਹ ਇਕੱਠੇ ਕੰਮ ਕਰਨਗੇ। ਰਾਤੋ-ਰਾਤ ਆਈ ਇਸ ਬਦਲਾਅ 'ਤੇ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਜਯੋਤਿਰਾਦਿਤਿਆ ਸਿੰਧੀਆ ਦੋਵੇਂ ਰਾਹੁਲ ਗਾਂਧੀ ਲਈ ਬਰਾਬਰ ਹਨ। ਇਸ ਨੂੰ ਰਾਹੁਲ ਦੀ ਰਣਨੀਤੀ ਕਿਹਾ ਜਾਵੇਗਾ ਕਿ ਉਸ ਨੇ ਪਾਰਟੀ 'ਚ ਬਰਾਬਰੀ ਦਾ ਸੁਨੇਹਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵਿਦੇਸ਼ ਤੋਂ ਵਾਪਸ ਆਉਂਦੇ ਹੀ ਸੋਮਵਾਰ ਦੇਰ ਸ਼ਾਮ ਪ੍ਰਿਯੰਕਾ ਨੇ ਸਭ ਤੋਂ ਪਹਿਲਾਂ ਆਪਣੇ ਭਰਾ (ਕਾਂਗਰਸ ਪ੍ਰਧਾਨ) ਰਾਹੁਲ ਗਾਂਧੀ ਨਾਲ ਉਸ ਦੇ ਰਿਹਾਇਸ਼ੀ ਘਰ ਜਾ ਕੇ ਮੁਲਾਕਾਤ ਕੀਤੀ। ਮੰਗਲਵਾਰ ਨੂੰ ਝੁੱਗੀਆਂ-ਝੌਪੜੀਆਂ 'ਚ ਲੋਕਾਂ ਨੂੰ ਮਿਲਣ ਗਈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਿਯੰਕਾ ਨੂੰ ਜਨਰਲ ਸਕੱਤਰ ਬਣਾ ਕੇ ਰਾਹੁਲ ਨੇ ਵੱਡਾ ਦਾਅ ਖੇਡਿਆ ਹੈ ਅਤੇ ਭਾਜਪਾ ਦੇ ਸਾਹਮਣੇ ਵੱਡੀ ਚੁਣੌਤੀ ਵੀ ਖੜ੍ਹੀ ਕੀਤੀ।
ਦਿੱਲੀ ਹਾਈ ਕੋਰਟ ਵਲੋਂ ਵੀਰਭੱਦਰ ਨੂੰ ਝਟਕਾ
NEXT STORY