ਨਵੀਂ ਦਿੱਲੀ/ਭੋਪਾਲ— ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ 'ਤੇ ਸੰਕਟ ਦੇ ਬੱਦਲ ਛਾ ਗਏ ਹਨ। ਕਾਂਗਰਸ ਦੇ ਸੀਨੀਅਰ ਨੇਤਾ ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਦਾ 'ਹੱਥ' ਛੱਡ ਦਿੱਤਾ ਹੈ। ਸਿੰਧੀਆ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਅਸਤੀਫੇ ਦਾ ਐਲਾਨ ਕੀਤਾ। ਕਾਂਗਰਸ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇੱਥੇ ਦੱਸ ਦੇਈਏ ਕਿ ਅਸਤੀਫਾ ਦੇਣ ਤੋਂ ਪਹਿਲਾਂ ਸਿੰਧੀਆ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪ੍ਰਧਾਨ ਮੰਤਰੀ ਆਵਾਸ 'ਤੇ ਮੁਲਾਕਾਤ ਕੀਤੀ ਸੀ।
ਪਿਤਾ ਮਾਧਵਰਾਵ ਸਿੰਧੀਆ ਨੇ ਛੱਡੀ ਸੀ ਕਾਂਗਰਸ—
ਇਸ ਦਾ ਮਤਲਬ ਸਾਫ ਹੈ ਕਿ ਸਿੰਧੀਆ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਸਿੰਧੀਆ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਪੂਰਾ ਦੇਸ਼ ਹੋਲੀ ਦਾ ਤਿਉਹਾਰ ਮਨਾ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਸਵਰਗਵਾਸੀ ਪਿਤਾ ਅਤੇ ਸਾਬਕਾ ਨੇਤਾ ਮਾਧਵਰਾਵ ਸਿੰਧੀਆ ਦੀ ਜਯੰਤੀ ਹੈ। ਮਾਧਵਰਾਵ ਸਿੰਧੀਆ ਨੇ ਸਾਲ 1993ਣ'ਚ ਜਦੋਂ ਖੁਦ ਨੂੰ ਅਣਗੌਲਿਆ ਮਹਿਸੂਸ ਕੀਤਾ ਤਾਂ ਕਾਂਗਰਸ ਛੱਡ ਕੇ ਵੱਖਰੀ ਪਾਰਟੀ ਬਣਾ ਲਈ ਸੀ। ਉਨ੍ਹਾਂ ਨੇ ਵੱਖਰੀ ਪਾਰਟੀ ਮੱਧ ਪ੍ਰਦੇਸ਼ ਵਿਕਾਸ ਕਾਂਗਰਸ ਬਣਾਈ ਸੀ। 1993 'ਚ ਮੱਧ ਪ੍ਰਦੇਸ਼ 'ਚ ਦਿਗਵਿਜੇ ਸਿੰਘ ਦੀ ਸਰਕਾਰ ਸੀ। ਹਾਲਾਂਕਿ ਬਾਅਦ 'ਚ ਉਹ ਕਾਂਗਰਸ 'ਚ ਵਾਪਸ ਪਰਤ ਗਏ ਸਨ।
ਦਾਦੀ ਵਿਜਯਾਰਾਜੇ ਨੇ ਵੀ ਛੱਡਿਆ ਸੀ ਕਾਂਗਰਸ ਦਾ 'ਹੱਥ'—
ਸਾਲ 1967 'ਚ ਜਦੋਂ ਮੱਧ ਪ੍ਰਦੇਸ਼ ਵਿਚ ਡੀ. ਪੀ. ਮਿਸ਼ਰਾ ਦੀ ਸਰਕਾਰ ਸੀ ਤਾਂ ਕਾਂਗਰਸ 'ਚ ਅਣਗੌਲਿਆ ਹੋ ਕੇ ਰਾਜਮਾਤਾ ਵਿਜਯਾਰਾਜੇ ਸਿੰਧੀਆ ਕਾਂਗਰਸ ਛੱਡ ਕੇ ਜਨਸੰਘ ਨਾਲ ਜੁੜੀ ਗਈ ਸੀ। ਰਾਜਮਾਤਾ ਜਨਸੰਘ ਦੀ ਟਿਕਟ 'ਤੇ ਗੁਣਾ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਸੀ। ਮੌਜੂਦਾ ਸਿਆਸੀ ਹਲ-ਚਲ ਦਰਮਿਆਨ ਅੱਜ ਇਕ ਵਾਰ ਫਿਰ ਇਤਿਹਾਸ ਨੇ ਖੁਦ ਨੂੰ ਦੋਹਰਾ ਦਿੱਤਾ ਹੈ। ਜਿਓਤਿਰਾਦਿਤਿਆ ਸਿੰਧੀਆ ਨੇ ਆਪਣੇ ਪਿਤਾ ਅਤੇ ਦਾਦੀ ਵਾਂਗ ਕਾਂਗਰਸ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ।
ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਨੂੰ ਆਖਿਆ ਅਲਵਿਦਾ—
ਸਿੰਧੀਆ ਵਲੋਂ ਕਾਂਗਰਸ ਨੂੰ ਅਲਵਿਦਾ ਆਖਣ ਅਤੇ ਸਿਆਸੀ ਡਰਾਮੇ ਦੀ ਕਹਾਣੀ 2018 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਲਿਖੀ ਗਈ ਸੀ। ਉਸ ਚੋਣਾਂ ਵਿਚ ਮਜ਼ਬੂਤ ਦਾਅਵੇਦਾਰ ਹੋਣ ਦੇ ਬਾਵਜੂਦ ਮੁੱਖ ਮੰਤਰੀ ਬਣਨ ਤੋਂ ਚੂਕ ਜਾਣ ਮਗਰੋਂ ਸਿੰਧੀਆ ਪ੍ਰਦੇਸ਼ ਪ੍ਰਧਾਨ ਬਣਨਾ ਚਾਹੁੰਦੇ ਸਨ ਪਰ ਦਿਗਵਿਜੇ ਸਿੰਘ ਦੇ ਰੋੜ ਅਟਕਾਉਣ ਕਾਰਨ ਨਹੀਂ ਬਣ ਸਕੇ। ਫਿਰ ਉਨ੍ਹਾਂ ਨੂੰ ਲੱਗਾ ਕਿ ਪਾਰਟੀ ਅੱਗੇ ਰਾਜ ਸਭਾ ਭੇਜੇਗੀ ਪਰ ਇਸ ਰਾਹ 'ਚ ਵੀ ਦਿਗਵਿਜੇ ਨੇ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ। ਪਾਰਟੀ 'ਚ ਲਗਾਤਾਰ ਅਣਗੌਲਿਆ ਹੁੰਦੇ ਦੇਖ ਕੇ ਸਿੰਧੀਆ ਨੇ ਭਾਜਪਾ ਦੇ ਕੁਝ ਨੇਤਾਵਾਂ ਨਾਲ ਵੀ ਸੰਪਰਕ ਵਧਾਉਣਾ ਸ਼ੁਰੂ ਕਰ ਦਿੱਤਾ ਸੀ। ਸਿੰਧੀਆ ਨੇ ਅੱਜ ਭਾਵ ਮੰਗਲਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਹੈ।
ਇਹ ਵੀ ਪੜ੍ਹੋ : ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਬੋਲੇ- ਹੁਣ ਅੱਗੇ ਵਧਣ ਦਾ ਸਮਾਂ
IND v SA 1st ODI : ਜ਼ਿਲਾ ਪ੍ਰਸ਼ਾਸਨ ਨੇ ਕਿਹਾ- ਕੋਰੋਨਾ ਵਾਇਰਸ ਫੈਲਿਆ ਤਾਂ BCCI ਹੋਵੇਗਾ ਜ਼ਿੰਮੇਵਾਰ
NEXT STORY