ਵੈੱਬ ਡੈਸਕ- ਸੂਰਜ ਦੇਵ ਅੱਜ ਯਾਨੀ 3 ਅਗਸਤ 2026 ਨੂੰ ਅਸ਼ਲੇਸ਼ਾ ਨਕਸ਼ਤਰ 'ਚ ਪ੍ਰਵੇਸ਼ ਕਰਨਗੇ, ਜਿਸ ਦੇ ਸਵਾਮੀ ਬੁੱਧ ਦੇਵਤਾ ਹਨ। ਇਸ ਨਕਸ਼ਤਰ 'ਚ ਸੂਰਜ 17 ਅਗਸਤ ਤੱਕ ਰਹਿਣਗੇ ਅਤੇ ਉਸ ਤੋਂ ਬਾਅਦ ਮਘਾ ਨਕਸ਼ਤਰ 'ਚ ਚੱਲੇ ਜਾਣਗੇ। ਇਸ ਨਕਸ਼ਤਰ ਪਰਿਵਰਤਨ ਨਾਲ 3 ਰਾਸ਼ੀਆਂ ਨੂੰ ਜ਼ਬਰਦਸਤ ਵਿੱਤੀ ਲਾਭ ਅਤੇ ਕਰੀਅਰ 'ਚ ਉੱਨਤੀ ਮਿਲਣ ਦੀ ਸੰਭਾਵਨਾ ਹੈ। ਆਓ ਜਾਣਦੇ ਹਾਂ ਕਿਹੜੀਆਂ ਰਾਸ਼ੀਆਂ 'ਤੇ ਪੈਸਿਆਂ ਦਾ ਮੀਂਹ ਵਰ੍ਹੇਗਾ :-
ਬ੍ਰਿਸ਼ਭ ਰਾਸ਼ੀ (Taurus)
ਇਸ ਰਾਸ਼ੀ ਵਾਲਿਆਂ ਲਈ ਸੂਰਜ ਦਾ ਇਹ ਨਕਸ਼ਤਰ ਪਰਿਵਰਤਨ ਬੇਹੱਦ ਸ਼ਾਨਦਾਰ ਰਹਿਣ ਵਾਲਾ ਹੈ। ਆਮਦਨ ਦੇ ਨਵੇਂ-ਨਵੇਂ ਸਰੋਤ ਖੁੱਲ੍ਹਣਗੇ, ਜਿਸ ਨਾਲ ਆਰਥਿਕ ਸਥਿਤੀ 'ਚ ਵੱਡਾ ਉਛਾਲ ਆਏਗਾ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਦੇ ਨਾਲ-ਨਾਲ ਬੋਨਸ ਜਾਂ ਇਨਸੈਂਟਿਵ ਦਾ ਲਾਭ ਮਿਲ ਸਕਦਾ ਹੈ ਅਤੇ ਲੰਬੇ ਸਮੇਂ ਤੋਂ ਫਸਿਆ ਹੋਇਆ ਪੈਸਾ ਵਾਪਸ ਮਿਲਣ ਦੀ ਪੂਰੀ ਸੰਭਾਵਨਾ ਹੈ।
ਕੰਨਿਆ ਰਾਸ਼ੀ (Virgo)
ਇਸ ਰਾਸ਼ੀ ਦੇ ਸਵਾਮੀ ਖੁਦ ਬੁੱਧ ਦੇਵ ਹਨ, ਇਸ ਲਈ ਸੂਰਜ ਦਾ ਬੁੱਧ ਦੇ ਨਕਸ਼ਤਰ 'ਚ ਜਾਣਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ। ਵਪਾਰ 'ਚ ਕੋਈ ਵੱਡੀ ਡੀਲ ਫਾਈਨਲ ਹੋ ਸਕਦੀ ਹੈ ਅਤੇ ਪੁਰਾਣੇ ਨਿਵੇਸ਼ਾਂ ਤੋਂ ਚੰਗਾ ਰਿਟਰਨ ਮਿਲਣ ਦੀ ਉਮੀਦ ਹੈ। ਸਮਾਜ 'ਚ ਤੁਹਾਡੀ ਪ੍ਰਤਿਸ਼ਠਾ ਵਧੇਗੀ।
ਧਨੁ ਰਾਸ਼ੀ (Sagittarius)
ਧਨੁ ਰਾਸ਼ੀ ਵਾਲਿਆਂ ਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ। ਅਚਾਨਕ ਧਨ ਲਾਭ ਹੋਣ ਨਾਲ ਬੈਂਕ ਬੈਲੇਂਸ ਵਧੇਗਾ। ਦਫ਼ਤਰ 'ਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ, ਜਿਸ ਨਾਲ ਰੁਕੇ ਹੋਏ ਕੰਮ ਆਸਾਨੀ ਨਾਲ ਪੂਰੇ ਹੋ ਜਾਣਗੇ।
ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
...ਤਾਂ 16 ਅਗਸਤ ਤੋਂ ਨਹੀਂ ਮਿਲੇਗਾ LPG ਸਿਲੰਡਰ ! ਗਾਹਕਾਂ ਦੇ ਖੜਕਣ ਲੱਗੇ ਫੋਨ, ਤੁਰੰਤ ਕਰੋ ਇਹ ਕੰਮ
NEXT STORY