ਮੰਡੀ- ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵਿਕਰਮਾਦਿਤਿਆ ਸਿੰਘ ਨੇ ਕਿਹਾ ਹੈ ਕਿ ਕੰਗਨਾ ਰਾਣੌਤ ਦਾ ਇਕ ਅਭਿਨੇਤਰੀ ਦੇ ਤੌਰ ’ਤੇ ਸਨਮਾਨ ਹੈ ਪਰ ਉਨ੍ਹਾਂ ਨੂੰ ਰਾਜਨੀਤੀ, ਇਤਿਹਾਸ ਅਤੇ ਅਰਥਵਿਵਸਥਾ ਦੀ ਸਮਝ ਨਹੀਂ ਹੈ।
ਉਨ੍ਹਾਂ ਨੇ ਮੀਡੀਆ ਨੂੰ ਜਾਰੀ ਕੀਤੇ ਗਏ ਬਿਆਨ ’ਚ ਹੁਣ ਕਿਹਾ ਹੈ ਕਿ ਉਹ ਕੰਗਨਾ ਰਾਣੌਤ ਦਾ ਇਕ ਅਭਿਨੇਤਰੀ ਦੇ ਤੌਰ ’ਤੇ ਬਹੁਤ ਮਾਨ-ਸਨਮਾਨ ਕਰਦੇ ਹਨ ਪਰ ਜਿੱਥੋਂ ਤੱਕ ਸਿਆਸੀ ਮੁੱਦਿਆਂ ਦੀ ਗੱਲ ਹੈ, ਸੂਬੇ ਦੇ ਇਤਿਹਾਸ, ਦੇਸ਼ ਦੇ ਇਤਿਹਾਸ ਅਤੇ ਅਰਥਵਿਵਸਥਾ ਦੀ ਗੱਲ ਹੈ, ਉਸ ਨੂੰ ਲੈ ਕੇ ਮੈਂ ਸਮਝਦਾ ਹਾਂ ਕਿ ਉਨ੍ਹਾਂ ਨੂੰ ਬਹੁਤ ਘੱਟ ਸਮਝ ਹੈ।
ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਤਾਂ ਨਹੀਂ ਜਾਣਦਾ ਪਰ ਉਨ੍ਹਾਂ ਦੇ ਜੋ ਬਿਆਨ ਹਾਲ ਹੀ ’ਚ ਆਏ ਹਨ, ਉਨ੍ਹਾਂ ਤੋਂ ਇਹ ਨਜ਼ਰ ਆ ਜਾਂਦਾ ਹੈ ਕਿ ਉਨ੍ਹਾਂ ਦੀ ਸਮਝ ਕਿੰਨੀ ਹੈ। ਮੈਨੂੰ ਲੱਗਦਾ ਹੈ ਕਿ ਇਹ ਚੋਣ ਸਟਾਰ ਪਾਵਰ ਦੇ ਨਾਂ ’ਤੇ ਲੜੀ ਜਾ ਰਹੀ ਹੈ। ਉਨ੍ਹਾਂ ’ਚ ਕੋਈ ਗੰਭੀਰਤਾ ਨਹੀਂ ਹੈ। ਮੰਡੀ ਦੀ ਜਨਤਾ ਅਜਿਹਾ ਨੁਮਾਇੰਦਾ ਨਹੀਂ ਚੁਣੇਗੀ ਕਿ ਉਸ ਨੂੰ ਛੋਟੇ-ਮੋਟੇ ਕੰਮ ਕਰਵਾਉਣ ਲਈ ਮਹਾਰਾਸ਼ਟਰ ਜਾਣਾ ਪਵੇ। ਮੈਨੂੰ ਲੱਗਦਾ ਹੈ ਕਿ ਲੋਕ ਇਸ ਨੂੰ ਦੇਖਣਗੇ ਅਤੇ ਫੈਸਲਾ ਲੈਣਗੇ। ਜਨਤਾ ਜੋ ਵੀ ਫੈਸਲਾ ਦੇਵੇਗੀ, ਉਸ ਦਾ ਸਨਮਾਨ ਕਰਾਂਗੇ।
ਕੰਗਨਾ ਰਾਣੌਤ ਪਹਿਲੀ ਵਾਰ ਲੋਕ ਸਭਾ ਚੋਣ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ ’ਤੇ ਲੜ ਰਹੀ ਹੈ। ਚੋਣ ਪ੍ਰਚਾਰ ਦੌਰਾਨ ਕੰਗਨਾ ਅਤੇ ਵਿਕਰਮਾਦਿਤਿਆ ਲਗਾਤਾਰ ਇਕ-ਦੂਜੇ ’ਤੇ ਤਿੱਖੇ ਹਮਲੇ ਕਰ ਰਹੇ ਹਨ ਅਤੇ ਇਹ ਸਿਲਸਿਲਾ ਜਾਰੀ ਹੈ।
ਦਿੱਲੀ ਵਕਫ਼ ਬੋਰਡ ਘਪਲਾ : ‘ਆਪ’ ਵਿਧਾਇਕ ਅਮਾਨਤੁੱਲਾ ਨੂੰ ਈ.ਡੀ. ਨੇ ਕੀਤਾ ਗ੍ਰਿਫ਼ਤਾਰ
NEXT STORY