ਮੁੰਬਈ (ਬਿਊਰੋ)– ਅਦਾਕਾਰਾ ਕੰਗਨਾ ਰਣੌਤ ਲੋਕ ਸਭਾ ਚੋਣ ਲੜੇਗੀ। ਪਿਤਾ ਅਮਰਦੀਪ ਰਣੌਤ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਉਨ੍ਹਾਂ ਦੀ ਧੀ ਨੂੰ ਟਿਕਟ ਦਿੰਦੀ ਹੈ ਤਾਂ ਉਹ ਚੋਣ ਲੜਨ ਲਈ ਤਿਆਰ ਹੈ। ਭਾਜਪਾ ਉਸ ਨੂੰ ਹਿਮਾਚਲ, ਮਹਾਰਾਸ਼ਟਰ ਜਾਂ ਉੱਤਰ ਪ੍ਰਦੇਸ਼ ਤੋਂ ਚੋਣ ਮੈਦਾਨ ’ਚ ਉਤਾਰ ਸਕਦੀ ਹੈ। ਪਾਰਟੀ ਜੇਕਰ ਉਸ ਨੂੰ ਹਿਮਾਚਲ ਤੋਂ ਚੋਣ ਲੜਾਉਣ ਦਾ ਫ਼ੈਸਲਾ ਕਰਦੀ ਹੈ ਤਾਂ ਮੰਡੀ ਸੰਸਦੀ ਖ਼ੇਤਰ ਉਸ ਦੀ ਕਰਮ ਭੂਮੀ ਹੋਵੇਗੀ।
ਪਿਤਾ ਦੇ ਬਿਆਨ ਨਾਲ ਚੋਣ ਲੜਨ ਦੀ ਪੁਸ਼ਟੀ
ਕੰਗਨਾ ਇਸੇ ਸੰਸਦੀ ਖ਼ੇਤਰ ਦੀ ਰਹਿਣ ਵਾਲੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨਾਲ ਐਤਵਾਰ ਨੂੰ ਕੁੱਲੂ ’ਚ ਮੁਲਾਕਾਤ ਤੋਂ ਬਾਅਦ ਕੰਗਨਾ ਦੇ ਚੋਣ ਲੜਨ ਦੀਆਂ ਚਰਚਾਵਾਂ ਨਾਲ ਰਾਜਨੀਤਕ ਪਾਰਾ ਮੁੜ ਵਧਣ ਲੱਗਾ ਹੈ। ਉਸ ਦੇ ਪਿਤਾ ਦੇ ਬਿਆਨ ਨਾਲ ਚੋਣ ਲੜਨ ਦੀ ਚਰਚਾ ਦੀ ਪੁਸ਼ਟੀ ਹੁੰਦੀ ਦਿਖ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਰੁਣ ਧਵਨ, ਸੁੱਜੇ ਪੈਰ ਦੀ ਤਸਵੀਰ ਸਾਂਝੀ ਕਰ ਦੱਸਿਆ ਹਾਲ
ਜੇ. ਪੀ. ਨੱਢਾ ਨਾਲ ਇਹ ਤੀਜੀ ਮੁਲਾਕਾਤ
ਕੁਝ ਮਹੀਨਿਆਂ ’ਚ ਕੰਗਨਾ ਦੀ ਜੇ. ਪੀ. ਨੱਢਾ ਨਾਲ ਇਹ ਤੀਜੀ ਮੁਲਾਕਾਤ ਹੈ। ਜੇ. ਪੀ. ਨੱਢਾ ਵੀ ਭਾਜਪਾ ਦੇ ਹੋਰ ਨੇਤਾਵਾਂ ਨਾਲ ਕੰਗਨਾ ਦੇ ਮਨਾਲੀ ਸਥਿਤ ਘਰ ’ਤੇ ਨਾਸ਼ਤਾ ਕਰ ਚੁੱਕੇ ਹਨ। ਕੰਗਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਕਈ ਹੋਰ ਨੇਤਾਵਾਂ ਨਾਲ ਮੁਲਾਕਾਤ ਕਰ ਚੁੱਕੀ ਹੈ।
ਊਧਵ ਸਰਕਾਰ ਨਾਲ ਰਿਹਾ ਵਿਵਾਦ
ਮਹਾਰਾਸ਼ਟਰ ਦੀ ਸਾਬਕਾ ਊਧਵ ਸਰਕਾਰ ਨਾਲ ਕੰਗਨਾ ਦਾ ਵਿਵਾਦ ਰਿਹਾ ਸੀ। ਸ਼ਿਵ ਸੈਨਿਕਾਂ ਨੇ ਕੰਗਨਾ ਦੇ ਮੁੰਬਈ ਆਉਣ ’ਤੇ ਵਿਰੋਧ ਕਰਨ ਦੀ ਚੁਣੌਤੀ ਦਿੱਤੀ ਸੀ। ਕੇਂਦਰ ਸਰਕਾਰ ਨੇ ਕੰਗਨਾ ਨੂੰ ਵਾਈ ਪਲੱਸ ਕੈਟਾਗਿਰੀ ਦੀ ਸੁਰੱਖਿਆ ਉਪਲੱਬਧ ਕਰਵਾ ਕੇ ਉਸ ਦਾ ਮਨੋਬਲ ਵਧਾਉਣ ਦਾ ਕੰਮ ਕੀਤਾ ਸੀ। ਇਸ ਤੋਂ ਬਾਅਦ ਕੰਗਨਾ ਦੀ ਭਾਜਪਾ ਦੀ ਅਗਵਾਈ ਨਾਲ ਨਜ਼ਦੀਕੀਆਂ ਵਧੀਆਂ ਸਨ। ਰਾਜ ਮੰਦਰ, ਧਾਰਾ 370 ਤੇ ਕਿਸਾਨ ਅੰਦੋਲਨ ’ਤੇ ਉਹ ਸਰਕਾਰ ਨਾਲ ਖੜ੍ਹੀ ਨਜ਼ਰ ਆਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਡੰਕੀ ਡਾਇਰੀ’ ’ਚ ਸ਼ਾਹਰੁਖ ਖ਼ਾਨ, ਤਾਪਸੀ ਪਨੂੰ ਤੇ ਰਾਜਕੁਮਾਰ ਹਿਰਾਨੀ ਨੇ ਫ਼ਿਲਮ ਨੂੰ ਲੈ ਕੇ ਕੀਤੇ ਕਈ ਖ਼ੁਲਾਸੇ
NEXT STORY