ਧਰਮਸ਼ਾਲਾ (ਵਾਰਤਾ)- ਗੁਜਰਾਤ ਦੇ ਪੋਰਬੰਦਰ 'ਚ ਦੇਸ਼ ਸੇਵਾ ਦੌਰਾਨ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਪਾਇਲਟ ਰਾਕੇਸ਼ ਕੁਮਾਰ ਰਾਣਾ ਦੀ ਲਾਸ਼ 40 ਦਿਨ ਬਾਅਦ ਬਰਾਮਦ ਹੋ ਗਈ ਹੈ। ਰਾਕੇਸ਼ (38) ਅਰਬ ਸਾਗਰ 'ਚ ਦੇਸ਼ ਸੇਵਾ ਦੌਰਾਨ ਲਾਪਤਾ ਹੋ ਗਏ ਸਨ। ਰਾਕੇਸ਼ ਰਾਣਾ, ਕਾਂਗੜਾ ਦੇ ਚਢਿਆਰ ਖੇਤਰ ਦੇ ਬਰਵਾਲ ਖੱਡ ਪਿੰਡ ਦੇ ਵਾਸੀ ਸਨ। ਉਨ੍ਹਾਂ ਦਾ ਹੈਲੀਕਾਪਟਰ 2 ਸਤੰਬਰ ਨੂੰ ਗੁਜਰਾਤ 'ਚ ਮੋਹਲੇਧਾਰ ਮੀਂਹ ਦਰਮਿਆਨ ਰਾਹਤ ਕੰਮਾਂ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਾਦਸੇ ਦੇ ਸਮੇਂ ਹੈਲੀਕਾਪਟਰ 'ਚ ਚਾਰ ਲੋਕ ਸਵਾਰ ਸਨ।
ਭਾਰਤੀ ਕੋਸਟ ਗਾਰਡ ਅਤੇ ਭਾਰਤੀ ਜਲ ਸੈਨਾ ਨੇ ਤੁਰੰਤ ਸਰਚ ਆਪਰੇਸ਼ਨ ਸ਼ੁਰੂ ਕੀਤਾ, ਜਿਸ ਦੇ ਅਧੀਨ ਕਰੂ ਮੈਂਬਰ ਦੇ ਇਕ ਮੈਂਬਰ ਨੂੰ ਬਚਾ ਲਿਆ ਗਿਆ ਸੀ, ਜਦੋਂ ਕਿ 2 ਹੋਰ, ਕਮਾਂਡਰ ਵਿਪਿਨ ਬਾਬੂ ਅਤੇ ਸੀਨੀਅਰ ਸੇਲਰ ਕਰਨ ਸਿੰਘ ਦੀ ਮ੍ਰਿਤਕ ਦੇਹ ਹਾਦਸੇ ਤੋਂ ਬਾਅਦ ਬਰਾਮਦ ਕਰ ਲਈ ਗਈ ਸੀ। ਰਾਕੇਸ਼ ਰਾਣਾ ਦੀ ਭਾਲ ਲਈ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਗਿਆ ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। 40 ਦਿਨਾਂ ਦੀ ਖੋਜ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਪੋਰਬੰਦਰ ਤੋਂ ਲਗਭਗ 55 ਕਿਲੋਮੀਟਰ ਦੂਰ ਅਰਬ ਸਾਗਰ 'ਚ ਮਿਲੀ। ਰਾਕੇਸ਼ ਰਾਣਾ ਦੇ ਇਸ ਦਿਹਾਂਤ ਨਾਲ ਪੂਰੇ ਖੇਤਰ 'ਚ ਸੋਗ ਦੀ ਲਹਿਰ ਦੌੜ ਗਈ ਹੈ। ਗੁਜਰਾਤ 'ਚ ਉਨ੍ਹਾ ਨੂੰ ਫ਼ੌਜ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਿਤ ਸ਼ਾਹ 16 ਨੂੰ ਚੁਣਨਗੇ ਹਰਿਆਣਾ ਦਾ ਨਵਾਂ ਮੁੱਖ ਮੰਤਰੀ
NEXT STORY