ਨਵੀਂ ਦਿੱਲੀ— ਕਾਂਗਰਸ ਪਾਰਟੀ ’ਚ ਅੱਜ ਦੋ ਯੁਵਾ ਨੇਤਾ ਸ਼ਾਮਲ ਹੋ ਗਏ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ ਹਨ। ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਵੀ ਕਾਂਗਰਸ ’ਚ ਸ਼ਾਮਲ ਹੋਏ ਪਰ ਉਨ੍ਹਾਂ ਨੇ ਰਸਮੀ ਰੂਪ ਨਾਲ ਕਾਂਗਰਸ ਦੀ ਮੈਂਬਰਸ਼ਿਪ ਨਹੀਂ ਲਈ ਹੈ। ਇਸ ਤੋਂ ਬਾਅਦ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਪਾਰਟੀ ਦੇ ਮੁੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਅਤੇ ਕਾਂਗਰਸ ਦੇ ਬਿਹਾਰ ਮੁਖੀ ਭਗਤ ਚਰਨਦਾਸ ਨੇ ਪ੍ਰੈੱਸ ਕਾਨਫਰੰਸ ਕੀਤੀ।
ਕਨ੍ਹਈਆ ਬੋਲੇ- ਕਾਂਗਰਸ ਨਹੀਂ ਬਚੀ ਤਾਂ ਦੇਸ਼ ਨਹੀਂ ਬਚੇਗਾ
ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਮਗਰੋਂ ਕਨ੍ਹਈਆ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਅੱਜ ਮੈਂ ਸਭ ਤੋਂ ਲੋਕਤੰਤਰੀ ਪਾਰਟੀ ਕਾਂਗਰਸ ’ਚ ਸ਼ਾਮਲ ਹੋਇਆ ਹਾਂ। ਕਾਂਗਰਸ ਗਾਂਧੀ ਦੀ ਵਿਰਾਸਤ ਨੂੰ ਲੈ ਕੇ ਚੱਲਦੀ ਹੈ। ਅੱਜ ਸਭ ਤੋਂ ਵੱਡੀ ਪਾਰਟੀ ਨੂੰ ਬਚਾਉਣਾ ਜ਼ਰੂਰੀ ਹੈ। ਕਾਂਗਰਸ ਨਹੀਂ ਬਚੀ ਤਾਂ ਦੇਸ਼ ਨਹੀਂ ਬਚੇਗਾ। ਕੁਝ ਲੋਕ ਦੇਸ਼ ਦਾ ਭਵਿੱਖ ਖਰਾਬ ਕਰਨਾ ਚਾਹੁੰਦੇ ਹਨ। ਕਾਂਗਰਸ ਪਾਰਟੀ ਇਕ ਵੱਡੀ ਜਹਾਜ਼ ਹੈ, ਜੇਕਰ ਕਾਂਗਰਸ ਬਚੇਗੀ ਤਾਂ ਮੇਰਾ ਮੰਨਣਾ ਹੈ ਕਿ ਨੌਜਵਾਨਾਂ ਦਾ ਸੁਫ਼ਨਾ ਬਚੇਗਾ। ਉਨ੍ਹਾਂ ਕਿਹਾ ਕਿ ਅੱਜ ਇਸ ਦੇਸ਼ ਨੂੰ ਭਗਤ ਸਿੰਘ ਦੇ ਸਾਹਸ ਦੀ ਜ਼ਰੂਰਤ ਹੈ। ਅੰਬੇਡਕਰ ਦੀ ਸਮਾਨਤਾ ਦੀ ਜ਼ਰੂਰਤ ਹੈ, ਗਾਂਧੀ ਦੀ ਏਕਤਾ ਦੀ ਜ਼ਰੂਰਤ ਹੈ। ਕਨ੍ਹਈਆ ਨੇ ਕਿਹਾ ਕਿ ਮੈਂ ਕਿਤੇ ਪੜਿ੍ਹਆ ਹੈ ਕਿ ਆਪਣੇ ਦੁਸ਼ਮਣ ਦੀ ਚੋਣ ਕਰੋ, ਦੋਸਤ ਆਪਣੇ ਆਪ ਬਣ ਜਾਣਗੇ। ਹੁਣ ਸਾਨੂੰ ਲੱਗਾ ਹੈ ਕਿ ਜੇਕਰ ਕਾਂਗਰਸ ਨਹੀਂ ਬਚੀ ਤਾਂ ਦੇਸ਼ ਨਹੀਂ ਬਚੇਗਾ।
ਜਿਗਨੇਸ਼ ਬੋਲੇ- ਸੰਵਿਧਾਨ, ਲੋਕਤੰਤਰ ਖਤਰੇ ’ਚ—
ਗੁਜਰਾਤ ਤੋਂ ਵਿਧਾਇਕ ਜਿਗਨੇਸ਼ ਮੇਵਾਨੀ ਨੇ ਕਿਹਾ ਕਿ ਅੱਜ ਭਰਾ-ਭਰਾ ਇਕ-ਦੂਜੇ ਦੇ ਦੁਸ਼ਮਣ ਬਣ ਰਹੇ ਹਨ, ਇੰਨਾ ਜ਼ਹਿਰ, ਇੰਨੀ ਨਫ਼ਰਤ। ਕੁਝ ਵੀ ਕਰ ਕੇ ਇਸ ਦੇਸ਼ ਦੇ ਸੰਵਿਧਾਨ, ਲੋਕਤੰਤਰ ਅਤੇ ਭਾਰਤ ਨੂੰ ਬਚਾਉਣਾ ਹੈ। ਇਸ ਲਈ ਮੈਨੂੰ ਉਸ ਨਾਲ ਖੜ੍ਹਾ ਹੋਣਾ ਹੈ, ਜਿਸ ਨੇ ਅੰਗਰੇਜ਼ਾਂ ਨੂੰ ਖਦੇੜ ਕੇ ਦਿਖਾਇਆ ਹੈ, ਇਸ ਲਈ ਮੈਂ ਅੱਜ ਕਾਂਗਰਸ ਨਾਲ ਖੜ੍ਹਾ ਹਾਂ। ਜਿਗਨੇਸ਼ ਨੇ ਕਿਹਾ ਕਿ ਮੈਂ ਇਕ ਆਜ਼ਾਦ ਉਮੀਦਵਾਰ ਹਾਂ, ਇਸ ਲਈ ਰਸਮੀ ਰੂਪ ਨਾਲ ਕਾਂਗਰਸ ਪਾਰਟੀ ’ਚ ਸ਼ਾਮਲ ਨਹੀਂ ਹੋ ਸਕਦਾ ਪਰ 2022 ਦੀਆਂ ਚੋਣਾਂ ਵਿਚ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਹੀ ਚੋਣ ਲੜਾਂਗਾ ਅਤੇ ਇਸ ਲਈ ਮੁਹਿੰਮ ਚਲਾਵਾਂਗਾ। ਅੱਜ ਰਾਸ਼ਟਰੀ ਪੱਧਰ ’ਤੇ ਜੋ ਹੋ ਰਿਹਾ ਹੈ, ਉਹ ਸਭ ਗੁਜਰਾਤ ਵਿਚ ਅਸੀਂ ਝੱਲ ਚੁੱਕੇ ਹਾਂ।
ਕਰੋੜਾਂ ਦੀ ਕੀਮਤ ਵਾਲੇ ‘ਸੁਲਤਾਨ’ ਝੋਟੇ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸੋਗ ’ਚ ਡੁੱਬੇ ਪਸ਼ੂ ਪ੍ਰੇਮੀ
NEXT STORY