ਨਵੀਂ ਦਿੱਲੀ (ਭਾਸ਼ਾ)- ਕੰਝਾਵਲਾ ਕਾਂਡ ਦੀ ਪੀੜਤਾ ਅੰਜਲੀ ਸਿੰਘ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਜਦ ਉਹ ਲੋਕ ਘਰ ਤੋਂ ਬਾਹਰ ਸਨ, ਉਸ ਦੌਰਾਨ ਇਥੇ ਕਰਨ ਵਿਹਾਰ ਸਥਿਤ ਉਨ੍ਹਾਂ ਦੇ ਘਰ ਤੋਂ ਹੋਰ ਚੀਜ਼ਾਂ ਤੋਂ ਇਲਾਵਾ ਇਕ ਐੱਲ.ਈ.ਡੀ.ਟੀ.ਵੀ. ਚੋਰੀ ਕਰ ਲਈ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਪੀੜਤਾ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੋਮਵਾਰ ਸਵੇਰੇ ਉਨ੍ਹਾਂ ਦੇ ਗੁਆਂਢੀਆਂ ਨੇ ਚੋਰੀ ਦੀ ਜਾਣਕਾਰੀ ਦਿੱਤੀ।
ਅੰਜਲੀ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਲੋਕ ਇਕ ਰਿਸ਼ਤੇਦਾਰ ਦੇ ਇਥੇ ਰਹਿ ਰਹੇ ਹਨ। ਉਨ੍ਹਾਂ ਖਦਸ਼ਾ ਜਤਾਇਆ ਕਿ ਹਾਦਸੇ ਦੇ ਸਮੇਂ ਅੰਜਲੀ ਦੀ ਸਕੂਟੀ ਦੇ ਪਿੱਛੇ ਬੈਠੀ ਨਿਧੀ ਅਤੇ ਮਾਮਲੇ ਦੇ ਦੋਸ਼ੀ ਇਸ ਘਟਨਾ ਦੇ ਪਿੱਛੇ ਹੋ ਸਕਦੇ ਹਨ। ਚੋਰੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਦੀ ਇਕ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਦਰਜ ਕੀਤੀ ਗਈ ਸ਼ਿਕਾਇਤ ਅਨੁਸਾਰ ਇਕ ਐੱਲ.ਈ.ਡੀ.ਟੀ.ਵੀ., ਕੁਝ ਕੱਪੜੇ ਅਤੇ ਭਾਂਡੇ ਚੋਰੀ ਹੋਏ ਹਨ। ਇਸ ਮਾਮਲੇ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਕਿਹਾ ਕਿ ਉਹ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਅਤੇ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਨੂੰ ਸਰਕਾਰ ਦੇਵੇਗੀ ਵਿਸ਼ੇਸ਼ ਹੈਲਮੇਟ ਦਾ ਤੋਹਫ਼ਾ
NEXT STORY