ਨੈਸ਼ਨਲ ਡੈਸਕ: ਪੁਲਸ ਨੇ ਕਾਨਪੁਰ ਬਿਕਰੂ ਕਾਂਡ ਮਾਮਲੇ 'ਚ ਮੁਖ ਦੋਸ਼ੀ ਵਿਕਾਸ ਦੂਬੇ ਦੇ ਕਰੀਬੀ ਰਣਬੀਰ ਸ਼ੁਕਲਾ ਅਤੇ ਪ੍ਰਭਾਤ ਮਿਸ਼ਰਾ ਨੂੰ ਵੀ ਐਂਨਕਾਊਂਟਰ 'ਚ ਢੇਰ ਕਰ ਦਿੱਤਾ ਹੈ। ਪ੍ਰਭਾਤ ਮਿਸ਼ਰਾ ਨੂੰ ਪੁਲਸ ਨੇ ਫਰੀਦਾਬਾਦ ਦੇ ਹੋਟਲ 'ਚੋਂ ਗ੍ਰਿਫਤਾਰ ਕੀਤਾ ਸੀ।
ਜਾਣਕਾਰੀ ਮੁਤਾਬਕ ਪ੍ਰਭਾਤ ਨੇ ਪੁਲਸ ਕਸਟੱਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਐਂਨਕਾਊਂਟਰ 'ਚ ਪ੍ਰਭਾਤ ਨੂੰ ਮਾਰ ਸੁੱਟਿਆ ਗਿਆ। ਉਥੇ ਹੀ ਵਿਕਾਸ ਦੇ ਕਰੀਬੀ ਰਣਬੀਰ ਸ਼ੁਕਲਾ ਨੇ ਦੇਰ ਰਾਤ ਸਹੇਵਾ ਨੇੜੇ ਹਾਈਵੇ 'ਤੇ ਇਕ ਕਾਰ ਨੂੰ ਲੁੱਟਿਆ ਸੀ, ਉਸ ਦੇ ਨਾਲ ਤਿੰਨ ਹੋਰ ਬਦਮਾਸ਼ ਵੀ ਸਨ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਅਧਿਕਾਰੀਆਂ ਨੇ ਚਾਰਾਂ ਨੂੰ ਸਿਵਲ ਲਾਈਨ ਥਾਣੇ ਦੇ ਕਾਚੁਰਾ ਰੋਡ 'ਤੇ ਘੇਰ ਲਿਆ। ਰਣਬੀਰ ਨੇ ਬੱਚਣ ਲਈ ਫਾਇਰਿੰਗ ਕੀਤੀ, ਜਿਸ ਦੇ ਜਵਾਬ 'ਚ ਪੁਲਸ ਨੇ ਵੀ ਫਾਇਰਿੰਗ ਕੀਤੀ ਅਤੇ ਰਣਬੀਰ ਸ਼ੁਕਲਾ ਨੂੰ ਢੇਰ ਕਰ ਦਿੱਤਾ। ਹਾਲਾਂਕਿ, ਉਸ ਦੇ ਤਿੰਨ ਸਾਥੀਆਂ ਨੂੰ ਭੱਜਣ 'ਚ ਕਾਮਯਾਬ ਹੋ ਗਏ। ਇਸ ਐਂਨਕਾਊਂਟਰ ਦੇ ਬਾਅਦ ਇਟਾਵਾ ਪੁਲਸ ਨੇ ਜ਼ਿਲ੍ਹੇ 'ਚ ਅਰਲਟ ਕਰ ਦਿੱਤਾ ਹੈ।
ਇਥੇ ਦੱਸ ਦੇਈਏ ਕਿ ਬੀਤੇ ਬੁੱਧਵਾਰ ਕਾਨਪੁਰ ਸ਼ੂਟਆਊਟ ਦੇ 6ਵੇਂ ਦਿਨ ਪੁਲਸ ਨੇ ਬਦਮਾਸ਼ ਵਿਕਾਸ ਦੂਬੇ ਦੇ ਨੇੜਲੇ ਸਾਥੀ ਅਮਰ ਦੂਬੇ ਦਾ ਵੀ ਐਨਕਾਊਂਟਰ ਕਰ ਦਿੱਤਾ ਗਿਆ ਸੀ। ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨੇ ਹਮੀਰਪੁਰ ਵਿਚ ਅਮਰ ਨੂੰ ਢੇਰ ਕਰ ਦਿੱਤਾ। ਉਹ ਕਾਨਪੁਰ ਦੇ ਚੌਬੇਪੁਰ ਦੇ ਵਿਕਰੂ ਪਿੰਡ ਵਿਚ ਹੋਏ ਸ਼ੂਟਆਊਟ ਵਿਚ ਸ਼ਾਮਲ ਸੀ ਤੇ ਵਿਕਾਸ ਦਾ ਸੱਜਾ ਹੱਥ ਕਿਹਾ ਜਾਂਦਾ ਸੀ। ਪੁਲਸ ਨੇ ਅਮਰ 'ਤੇ 25 ਹਜ਼ਾਰ ਦਾ ਇਨਾਮ ਘੋਸ਼ਤ ਕੀਤਾ ਸੀ। ਵਿਕਰੂ ਪਿੰਡ ਵਿਚ 2 ਜੁਲਾਈ ਨੂੰ ਵਿਕਾਸ ਦੂਬੇ ਗੈਂਗ ਨੇ ਪੁਲਸ ਦੀ ਟੀਮ 'ਤੇ ਗੋਲੀਬਾਰੀ ਕੀਤੀ ਸੀ। ਹਮਲੇ ਵਿਚ 8 ਪੁਲਸ ਕਰਮਚਾਰੀਆਂ ਦੀ ਜਾਨ ਚਲੇ ਗਈ ਸੀ।
ਹੁਣ ਭਾਰਤੀ ਫ਼ੌਜ ਨੇ 89 ਐਪਸ 'ਤੇ ਲਗਾਈ ਪਾਬੰਦੀ, ਫੇਸਬੁੱਕ ਅਤੇ PUBG ਦਾ ਨਾਂ ਵੀ ਹੈ ਸ਼ਾਮਲ
NEXT STORY