ਨਵੀਂ ਦਿੱਲੀ— ਕਾਰਗਿਲ ਵਿਜੇ ਦਿਵਸ ਮੌਕੇ ਭਾਰਤੀ ਫੌਜ ਦੀ ਜਿੱਤ ਨੂੰ ਬਿਆਨ ਕਰਨ ਵਾਲੇ ਪੋਸਟਰਾਂ ਨਾਲ ਸੋਮਵਾਰ ਨੂੰ ਦਿੱਲੀ-ਵਾਰਾਣਸੀ ਕਾਸ਼ੀ ਵਿਸ਼ਵਨਾਥ ਐਕਸਪ੍ਰੈੱਸ ਨੂੰ ਰਵਾਨਾ ਕੀਤਾ ਗਿਆ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ, ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਅਤੇ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਟਰੇਨ ਨੂੰ ਰਵਾਨਾ ਕੀਤਾ।ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਕਾਰਗਿਲ ਯੁੱਧ ਦੇ 20 ਸਾਲ ਹੋਣ ਮੌਕੇ 10 ਟਰੇਨਾਂ ਨੂੰ ਰਵਾਨਾ ਕੀਤਾ ਜਾਵੇਗਾ, ਜਿਸ 'ਚ ਯੁੱਧ ਦੀ ਗਾਥਾ ਵਾਲੇ ਪੋਸਟਰ ਲਗਾਏ ਜਾਣਗੇ। ਕਾਸ਼ੀ ਵਿਸ਼ਵਨਾਥ ਐਕਸਪ੍ਰੈੱਸ ਇਸ ਤਰ੍ਹਾਂ ਦੀ ਪਹਿਲੀ ਟਰੇਨ ਹੈ। ਇਸ ਯੁੱਧ 'ਚ ਜਾਨ ਗਵਾਉਣ ਵਾਲੇ ਕੁਝ ਫੌਜੀਆਂ ਦੇ ਪਰਿਵਾਰ ਵੀ ਇਸ ਮੌਕੇ ਮੌਜੂਦ ਸਨ। ਹੋਰ ਟਰੇਨਾਂ 'ਚ ਬ੍ਰਹਮਾਪੁੱਤਰ ਮੇਲ, ਸੀਮਾਂਚਲ ਐਕਸਪ੍ਰੈੱਸ, ਗੋਂਡਵਾਨਾ ਐਕਸਪ੍ਰੈੱਸ ਅਤੇ ਗੋਆ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਹੈ। ਟਰੇਨਾਂ 'ਤੇ ਜੋ ਪੋਸਟਰ ਲਗਾਏ ਗਏ ਹਨ, ਉਸ 'ਚ ਕਾਰਗਿਲ ਵਿਜੇ ਦਿਵਸ ਲਿਖਿਆ ਹੋਇਆ ਹੈ। ਇਸ 'ਚ ਫੌਜ ਕਰਮਚਾਰੀਆਂ ਦੇ ਬਹਾਦਰੀ ਨੂੰ ਬਿਆਨ ਕਰਨ ਵਾਲੀਆਂ ਤਸਵੀਰਾਂ ਵੀ ਹਨ।
160 ਸਾਲ ਪਹਿਲਾਂ ਵਿਧਵਾ ਮੁੜ ਵਿਆਹ ਨੂੰ ਮਿਲੀ ਸੀ ਕਾਨੂੰਨੀ ਮਾਨਤਾ, ਇਸ ਸ਼ਖਸ ਦਾ ਰਿਹੈ ਯੋਗਦਾਨ
NEXT STORY