ਨਵੀਂ ਦਿੱਲੀ—ਉੱਤਰ ਪ੍ਰਦੇਸ਼ ਦੇ ਸਰਸਾਵਾ 'ਚ ਅੱਜ ਭਾਵ ਮੰਗਲਵਾਰ ਨੂੰ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਅਤੇ ਕਮਾਂਡਰ ਲੈਫਟੀਨੈਂਟ ਜਨਰਲ ਵਾਈ. ਕੇ. ਜੋਸ਼ੀ ਨੇ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਏਅਰ ਚੀਫ ਮਾਰਸ਼ਲ ਤੋਂ ਇਲਾਵਾ ਪੱਛਮੀ ਹਵਾਈ ਫੌਜ ਕਮਾਨ ਦੇ ਮੁਖੀ ਏਅਰ ਮਾਰਸ਼ਲ ਆਰ. ਨਾਂਬਿਆਰ, ਲੈਫਟੀਨੈਂਟ ਜਨਰਲ ਯੋਗੇਸ਼ ਜੋਸ਼ੀ ਨੇ ਸਰਸਾਵਾ ਏਅਰਬੇਸ ਤੋਂ ਉਡਾਣ ਭਰੀ ਅਤੇ ਸ਼ਹੀਦ ਸਤੰਭ 'ਤੇ ਫੁੱਲਾਂ ਦੀ ਬਾਰਿਸ਼ ਕਰ ਕੇ ਸ਼ਰਧਾਂਜਲੀ ਦਿੱਤੀ। ਕਾਰਗਿਲ ਯੁੱਧ ਦੌਰਾਨ ਪਾਕ ਦੁਆਰਾ ਐੱਮ. ਆਈ-17 'ਤੇ ਹਮਲਾ ਕਰ ਦਿੱਤਾ ਗਿਆ ਸੀ। ਉਸ ਸਮੇਂ ਸਰਸਾਵਾ ਹਵਾਈ ਸਟੇਸ਼ਨ ਦੇ ਯੋਧਿਆਂ ਨੇ ਅਹਿਮ ਭੂਮਿਕਾ ਨਿਭਾਈ ਸੀ। 28 ਮਈ ਨੂੰ ਕਾਰਗਿਲ ਦਿਵਸ ਮੌਕੇ 'ਤੇ ਹਰ ਸਾਲ ਇਹ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ।
ਇਸ ਦਿਨ ਭਾਵ 28 ਮਈ 1999 ਨੂੰ ਭਾਰਤੀ ਹਵਾਈ ਫੌਜ ਦੀ ਸਰਸਾਵਾ ਯੂਨਿਟ ਦਾ ਲੜਾਕੂ ਹੈਲੀਕਾਪਟਰ ਐੱਮ. ਆਈ-17 ਯੁੱਧ ਖੇਤਰ 'ਚ ਸੈਨਿਕਾਂ ਨੂੰ ਮਦਦ ਪਹੁੰਚਾ ਰਿਹਾ ਸੀ ਕਿ ਉਸ ਸਮੇਂ ਦੁਸ਼ਮਣਾਂ ਵੱਲੋਂ ਦਾਗੀ ਗਈ ਮਿਜ਼ਾਇਲ ਹਮਲੇ 'ਚ ਹੈਲੀਕਾਪਟਰ ਆ ਗਿਆ ਅਤੇ ਪਾਇਲਟ ਸਕੂਐਡਰਨ ਲੀਡਰ ਰਾਜੀਵ ਪੁੰਡੀਰ, ਫਲਾਈਟ ਲੈਫਟੀਨੈਂਟ ਐੱਸ. ਮੁਹਿਲਨ ਸਾਰਜੈਂਟ ਪੀ. ਵੀ. ਐੱਨ. ਆਰ. ਪ੍ਰਸਾਦ ਅਤੇ ਸਰਜੈਂਟ ਆਰ. ਕੇ. ਸਾਹੂ ਸ਼ਹੀਦ ਹੋ ਗਏ।

ਐੱਲ. ਪੀ. ਜੀ. ਸਿਲੰਡਰ ਧਮਾਕੇ ’ਚ ਵਿਧਾਇਕ ਅਤੇ ਉਸ ਦੀ ਪਤਨੀ ਝੁਲਸੇ
NEXT STORY