ਵਿਜੇਪੁਰਾ- ਕਰਨਾਟਕ ਦੇ ਵਿਜੇਪੁਰਾ ਦੇ ਅਲੀਆਬਾਦ ਉਦਯੋਗਿਕ ਖੇਤਰ 'ਚ ਇਕ ਪ੍ਰਾਈਵੇਟ ਫੂਡ ਪ੍ਰੋਸੈਸਿੰਗ ਯੂਨਿਟ ਦੇ ਗੋਦਾਮ 'ਚ ਇਕ ਵੱਡੀ ਮਸ਼ੀਨ ਨੁਕਸਾਨੀ ਗਈ। ਜਿਸ ਤੋਂ ਬਾਅਦ 100 ਟਨ ਮੱਕੀ ਦੇ ਢੇਰ ਹੇਠ ਦੱਬ ਜਾਣ ਕਾਰਨ ਬਿਹਾਰ ਦੇ 7 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਜੇਪੁਰਾ ਦੇ ਪੁਲਸ ਸੁਪਰਡੈਂਟ ਸੋਨਾਵਨੇ ਰਿਸ਼ੀਕੇਸ਼ ਭਗਵਾਨ ਨੇ ਦੱਸਿਆ ਕਿ ਇਸ ਘਟਨਾ 'ਚ 3 ਲੋਕ ਜ਼ਖ਼ਮੀ ਹੋਏ ਹਨ। ਜੋ ਲੋਕ ਦੱਬੇ ਗਏ ਸਨ, ਉਨ੍ਹਾਂ ਵਿਚੋਂ ਇਕ ਨੂੰ ਬਚਾ ਲਿਆ ਗਿਆ। ਜਦਕਿ 7 ਲੋਕਾਂ ਦੀ ਮੌਤ ਹੋ ਗਈ, ਉਹ ਸਾਰੇ ਮਜ਼ਦੂਰ ਸਨ।
ਇਹ ਵੀ ਪੜ੍ਹੋ- ਬਿਨਾਂ ਹੱਥਾਂ ਦੇ ਜਨਮੀ 32 ਸਾਲ ਦੀ ਥਾਮਸ ਦਾ ਸੁਫ਼ਨਾ ਹੋਇਆ ਪੂਰਾ, ਨਹੀਂ ਸੰਭਾਲੀ ਜਾਂਦੀ ਖ਼ੁਸ਼ੀ
ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਅਤੇ ਬਚਾਅ ਮੁਹਿੰਮ ਦੌਰਾਨ 7 ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ। ਇਕ ਹੋਰ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪ੍ਰੋਸੈਸਿੰਗ ਕਰਨ ਵਾਲੀ ਮਸ਼ੀਨ ਵਿਚ ਲੱਗੀਆਂ ਚਿਮਨੀਆਂ ਮੱਕੀ ਨਾਲ ਭਰ ਜਾਣ ਮਗਰੋਂ ਕਾਫੀ ਵਜ਼ਨੀ ਹੋ ਜਾਂਦੀ ਹੈ। ਇਸ ਦੇ ਢਹਿ ਜਾਣ ਕਾਰਨ ਹੇਠਾਂ ਕੰਮ ਕਰ ਰਹੇ ਮਜ਼ਦੂਰ ਦੱਬੇ ਗਏ। ਇਹ ਮਜ਼ਦੂਰ 100 ਟਨ ਮੱਕੀ ਹੇਠਾਂ ਦੱਬੇ ਗਏ। ਖੋਜ ਅਤੇ ਬਚਾਅ ਮੁਹਿੰਮ ਸੋਮਵਾਰ ਸ਼ਾਮ ਕਰੀਬ 6 ਵਜੇ ਸ਼ੁਰੂ ਹੋਈ ਅਤੇ ਮੰਗਲਵਾਰ ਸਵੇਰੇ 11 ਵਜੇ ਤੱਕ ਜਾਰੀ ਰਹੀ।
ਇਹ ਵੀ ਪੜ੍ਹੋ- ਜਿਨਸੀ ਅਪਰਾਧਾਂ 'ਤੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਦੋਸ਼ੀਆਂ ਨੂੰ ਨਹੀਂ ਮਿਲਣਗੀਆਂ ਸਰਕਾਰੀ ਸਹੂਲਤਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਤੀ ਸੈਕਟਰ ਲਈ ਕੀਨੀਆ ਨੂੰ 25 ਕਰੋੜ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ: PM ਮੋਦੀ
NEXT STORY