ਬੈਂਗਲੁਰੂ(ਭਾਸ਼ਾ)- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਕਰਨਾਟਕ ਵਿਚ ਸੱਤਾ ਵਿਚ ਆਉਣ ’ਤੇ ਪਾਰਟੀ ਹਰ ਘਰ ਦੀ ਇਕ ਔਰਤ ਨੂੰ 2000 ਰੁਪਏ ਪ੍ਰਤੀ ਮਹੀਨਾ ਨਕਦ ਦੇਵੇਗੀ। ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ (ਕੇ. ਪੀ. ਸੀ. ਸੀ.) ਵੱਲੋਂ ਪੈਲੇਸ ਗਰਾਊਂਡ ’ਚ ਆਯੋਜਿਤ ‘ਨਾ ਨਾਇਕੀ’ ਪ੍ਰੋਗਰਾਮ ਦੌਰਾਨ ਪ੍ਰਿਯੰਕਾ ਨੇ ਕਰਨਾਟਕ ਦੀਆਂ ਔਰਤਾਂ ਨਾਲ ਇਹ ਵਾਅਦਾ ਕੀਤਾ। ਕੇ. ਪੀ. ਸੀ. ਸੀ. ਮੁਤਾਬਕ ‘ਗ੍ਰਹਿ ਲਕਸ਼ਮੀ’ ਯੋਜਨਾ ਨਾਲ 1.5 ਕਰੋੜ ਘਰੇਲੂ ਔਰਤਾਂ ਨੂੰ ਲਾਭ ਹੋਵੇਗਾ। ਕਰਨਾਟਕ ’ਚ ਵਿਧਾਨ ਸਭਾ ਚੋਣਾਂ ਇਸ ਸਾਲ ਮਈ ਦੇ ਨੇੜੇ-ਤੇੜੇ ਹੋਣੀਆਂ ਹਨ।
‘ਗ੍ਰਹਿ ਲਕਸ਼ਮੀ’ ਯੋਜਨਾ ਦਾ ਮਕਸਦ ਘਰੇਲੂ ਗੈਸ ਸਿਲੰਡਰਾਂ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਬੋਝ ਹੇਠ ਦੱਬੀਆਂ ਔਰਤਾਂ ਦੀ ਮਦਦ ਕਰਨਾ ਹੈ। ਕਾਂਗਰਸ ਨੇ ਕਿਹਾ ਕਿ ਪਾਰਟੀ ਚਾਹੁੰਦੀ ਹੈ ਕਿ ਸੂਬੇ ਵਿਚ ਔਰਤਾਂ ਮਜ਼ਬੂਤ ਹੋਣ ਅਤੇ ਆਪਣੇ ਪੈਰਾਂ 'ਤੇ ਖੜ੍ਹੀਆਂ ਹੋਣ। ਪਾਰਟੀ ਨੇ ਕਿਹਾ ਕਿ ਕਰਨਾਟਕ ਦੀ ਹਰ ਔਰਤ ਨੂੰ ਕਾਂਗਰਸ ਆਰਥਿਕ ਰੂਪ ਨਾਲ ਆਤਮਨਿਰਭਰ ਬਣਾਉਣਾ ਚਾਹੁੰਦੀ ਹੈ।
ਵਾਅਦੇ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਸ ਵਾਰ ਚੋਣਾਂ ਵਿਚ ਸੂਬੇ ਦੀਆਂ ਔਰਤਾਂ ਲਈ ਵੱਖ ਤੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ। ਸੂਬੇ ਵਿਚ ਮੌਜੂਦ ਭਾਜਪਾ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਿਖਰ 'ਤੇ ਹੈ। ਪ੍ਰਿਯੰਕਾ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਕਰਨਾਟਕ ਵਿਚ ਹਾਲਾਤ ਬਹੁਤ ਖਰਾਬ ਹਨ। ਇੱਥੋਂ ਦੀ ਸਰਕਾਰ ਵਿਚ ਮੰਤਰੀ ਹਰ ਕੰਮ ਵਿਚ 40 ਫ਼ੀਸਦੀ ਦਲਾਲੀ ਦੇ ਰਹੇ ਹਨ।
ਕੇਰਲ ’ਚ ਇਸਲਾਮੀ ਸੰਸਥਾ ਦੇ ਸੰਸਕ੍ਰਿਤ ਸਿਲੇਬਸ ’ਚ ਭਗਵਦ ਗੀਤਾ ਤੇ ਹੋਰ ਹਿੰਦੂ ਗ੍ਰੰਥ ਸ਼ਾਮਲ
NEXT STORY