ਬੇਂਗਲੁਰੂ—ਕੋਰੋਨਾਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ 'ਚੋ ਕਰਨਾਟਕ ਦੇ ਵਾਪਸ ਆਏ 63 ਯਾਤਰੀਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ। ਦੱਸ ਦੇਈਏ ਕਿ ਹੁਣ ਤੱਕ 56 ਲੋਕਾਂ ਦੀ ਕੋਰੋਨਾ ਵਾਇਰਸ ਲਈ ਭੇਜੇ ਗਏ ਸੈਂਪਲਾਂ ਦੀ ਜਾਂਚ 'ਚੋਂ 39 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਕਰਨਾਟਕ ਦੇ ਸਿਹਤ ਵਿਭਾਗ ਨੇ ਦੱਸਿਆ ਹੈ ਕਿ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਦੇ 63 ਯਾਤਰੀਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ 58 ਲੋਕ ਘਰ ਤੋਂ ਬਾਹਰ ਰਹਿੰਦੇ ਹਨ। 4 ਯਾਤਰੀਆਂ ਨੇ ਦੇਸ਼ ਛੱਡ ਦਿੱਤਾ ਹੈ ਅਤੇ 1 ਨੂੰ ਅਲਗਾਂਵ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਦੱਸਣਯੋਗ ਹੈ ਕਿ ਵੁਹਾਨ ਤੋਂ ਏਅਰ ਇੰਡੀਆ ਦਾ ਡਬਲ ਡੇਕਰ ਜੰਬੋ 747 ਜਹਾਜ਼ ਰਾਹੀਂ ਵਿਸ਼ੇਸ਼ ਉਡਾਣ ਤਹਿਤ ਪਹਿਲਾਂ 324 ਅਤੇ ਬਾਅਦ 'ਚ 323 ਭਾਰਤੀਆਂ ਯਾਤਰੀਆਂ ਨੂੰ ਦਿੱਲੀ ਵਾਪਸ ਲਿਆਂਦਾ ਗਿਆ। ਦੂਜੀ ਉਡਾਣ 'ਚ 7 ਮਾਲਦੀਵ ਦੇ ਲੋਕ ਵੀ ਸ਼ਾਮਲ ਸੀ।
ਬੱਚੇ ਦੇ ਸਿਰ 'ਚ 4 ਇੰਚ ਤਕ ਖੁੱਭਿਆ ਤੀਰ, ਡਾਕਟਰਾਂ ਨੇ ਸਰਜਰੀ ਕਰ ਕੇ ਬਖਸ਼ੀ ਨਵੀਂ ਜ਼ਿੰਦਗੀ
NEXT STORY